
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਬੀਤੀ ਰਾਤ ਕੁੱਝ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਸ਼ਿਵਸੈਨਾ ਆਗੂ ਹਰਕੀਰਤ ਖੁਰਾਣਾ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹਰਕੀਰਤ ਖੁਰਾਣਾ ਨੇ ਦੱਸਿਆ ਕਿ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ ਅਕਸਰ ਉਹਨਾਂ ਨੂੰ ਧਮਕੀਆਂ ਦੀਆਂ ਕਾਲਾਂ ਆ ਰਹੀਆਂ ਹਨ ਤੇ ਬੀਤੀ ਰਾਤ ਵੀ ਇਸ ਧਮਾਕੇ ਤੋਂ ਪਹਿਲਾਂ ਧਮਕੀ ਭਰੀ ਕਾਲ ਆਈ ਸੀ।

2 ਦਿਨਾਂ ਤੋਂ ਲਗਾਤਾਰ ਕੁੱਝ ਸ਼ਰਾਰਤੀ ਲੋਕ ਮੈਨੂੰ ਫ਼ੋਨ ਤੇ ਧਮਕੀਆਂ ਦੇ ਰਹੇ ਸਨ ਤੇ ਹਮਲੇ ਤੋਂ ਬਾਅਦ ਫਿਰ ਤੋਂ ਅਣਪਛਾਤੇ ਨੰਬਰ ਤੋਂ ਸੁਨੇਹਾ ਆਇਆ ਉਸਨੇ ਲਿਖਿਆ ਕਿ ਹੁਣ ਅਸੀਂ ਲੁਧਿਆਣਾ ਵਿਚ ਸਾਰਿਆਂ ਦੇ ਘਰ ਖਾਲੀ ਜਾਗੋ ਕੱਢਣੀ ਹੈ। ਸਾਡੇ ਕੋਲ ਹਰ ਕਿਸੇ ਦੇ ਘਰਾਂ ਦਾ ਪਤਾ ਹੈ। ਖੁਰਾਣਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਫਿਲਹਾਲ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਬਦਮਾਸ਼ਾਂ ਨੂੰ ਗ੍ਰਿਫ ਵਿੱਚ ਲੈ ਲਿਆ ਜਾਵੇਗਾ। ਹਮਲਾਵਰਾਂ ਨੇ 15 ਦਿਨਾਂ ਵਿੱਚ ਦੂਜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।












