Tuesday, October 27, 2026
Home Latest 40 ਹਜ਼ਾਰ ਦੇ ਲੈਣ ਦੇਣ ਨੂੰ ਲੈ ਕੇ ਪਤੀ-ਪਤਨੀ ਨੇ ਨੌਜ਼ਵਾਨ ਦਾ...

40 ਹਜ਼ਾਰ ਦੇ ਲੈਣ ਦੇਣ ਨੂੰ ਲੈ ਕੇ ਪਤੀ-ਪਤਨੀ ਨੇ ਨੌਜ਼ਵਾਨ ਦਾ ਕੀਤਾ ਕਤਲ, ਮਾਮਲਾ ਦਰਜ਼

ਕਪੂਰਥਲਾ (ਦ ਸਟਾਲਰ ਨਿਊਜ਼)। ਕਪੂਰਥਲਾ ਦੇ ਬੇਗੋਵਾਲ ਵਿੱਚ ਨੌਜਵਾਨ ਵੱਲੋਂ ਉਧਾਰ ਲਏ 40 ਹਜ਼ਾਰ ਰੁਪਏ ਵਾਪਸ ਮੰਗਣ ਤੇ ਉਸਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਨੰਗਲ ਲੁਬਾਣਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਨੇ ਕਰੀਬ 2 ਮਹੀਨੇ ਪਹਿਲਾਂ ਗੁਰਪ੍ਰੀਤ ਨੂੰ 40 ਹਜ਼ਾਰ ਰੁਪਏ ਉਧਾਰ ਦਿੱਤੇ ਸਨ ਤੇ ਉਸਨੇ ਗੁਰਪ੍ਰੀਤ ਤੋਂ ਕਈ  ਵਾਰ ਪੈਸੇ ਵਾਪਸ ਮੰਗੇ ਪਰ ਉਸਨੇ ਪੈਸੇ ਵਾਪਸ ਨਹੀਂ ਕੀਤੇ। ਜਦੋਂ ਮਨਪ੍ਰੀਤ ਗੁਰਪ੍ਰੀਤ ਕੋਲ ਪੈਸਿਆਂ ਦੀ ਗੱਲ ਕਰਨ ਉਸਦੇ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਗੁਰਪ੍ਰੀਤ ਤੇ ਉਸਦੀ ਪਤਨੀ ਉਸਨੂੰ ਘਰ ਦੀ ਪਿਛਲੀ ਗਲੀ ਵਿੱਚ ਮਿਲ ਗਏ ਤੇ ਜਦੋਂ ਮਨਪ੍ਰੀਤ ਨੇ ਉਧਾਰ ਦਿੱਤੇ ਪੈਸਿਆਂ ਦੀ ਗੱਲ ਕੀਤੀ ਤਾਂ ਦੋਵਾਂ ਵਿਚਕਾਰ ਤਕਰਾਰ ਹੋ ਗਈ।

Advertisements

ਗੁਰਪ੍ਰੀਤ ਤੇ ਉਸਦੀ ਪਤਨੀ ਨੇ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਗੱਲ ਜਿਆਦਾ ਵੱਧ ਗਈ ਤੇ ਗੁਰਪ੍ਰੀਤ ਨੇ ਮਨਪ੍ਰੀਤ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਗੁਰਪ੍ਰੀਤ ਤੇ ਉਸਦੀ ਪਤਨੀ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ਤੇ ਗ੍ਰਿਫਤਾਰੀ ਦੀ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here