Wednesday, October 28, 2026
Home Latest ਸਾਇੰਸ ਸਿਟੀ ਵਿਖੇ ਕਰਵਾਏ ਗਏ ਵਿਗਿਆਨ ਮੇਲੇ 400 ਤੋਂ ਵੱਧ ਵਿਦਿਆਰਥੀਆਂ ਨੇ...

ਸਾਇੰਸ ਸਿਟੀ ਵਿਖੇ ਕਰਵਾਏ ਗਏ ਵਿਗਿਆਨ ਮੇਲੇ 400 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਥਾਈ ਵਿਕਾਸ ‘ਚ ਨਵੀਨਤਾ ਦੀ ਅਹਿਮ ਭੂਮਿਕਾ ਸਾਇੰਸ ਸਿਟੀ ਵਿਖੇ ਕਰਵਾਏ ਗਏ ਵਿਗਿਆਨ ਮੇਲੇ 400 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਤੇ ਤਕਨਾਲੌਜੀ ਦੇ  ਵੱਖ-ਵੱਖ ਖੇਤਰ  ਦੇ ਕਰਾਜਸ਼ੀਲ ਮਾਡਲ ਵਿਕਸਿਤ ਕਰਨ, ਖੋਜਾਂ ਤੇ ਰਚਨਾਤਮਿਕ ਕਾਰਜਾਂ ਵੱਲ ਉਤਸ਼ਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਵਲੋਂ ਸਾਇੰਸ ਫ਼ੈਸਟ 2024 ਦਾ ਆਯੋਜਨ ਕੀਤਾ ਗਿਆ। ਇਸ ਵਿਗਿਆਨ ਮੇਲੇ  ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ 400  ਤੋਂ ਵੱਧ ਸਕੂਲੀ  ਵਿਦਿਆਰਥੀਆਂ ਵੱਲੋਂ ਆਧੁਨਿਕ ਕਾਢਾਂ ‘ਤੇ ਅਧਾਰਤ ਮਾਡਲ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ਡਾ. ਨੀਲਿਮਾ ਜੇਰਥ ਸਾਬਕਾ ਡਾਇਰੈਕਟਰ ਜਨਰਲ ਸਾਇੰਸ ਸਿਟੀ ਮੁੱਖ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ ਅਤੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਵਿਕਾਸ ਤੇ ਤਕਨਾਲੌਜੀ ਦੇ ਅਟੁੱਟ ਰਿਸ਼ਤੇ ‘ਤੇ ਜ਼ੋਰ ਦਿੰਦਿਆਂ ਦੱਸਿਆ ਕਿ ਤਕਨੀਕੀ ਵਿਕਾਸ, ਵਿਗਿਆਨ ਦੀ ਉਨਤੀ ਤੋਂ ਹੀ ਪੈਦਾ ਹੁੰਦਾ ਹੈੇ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ਨੇ ਨਾ ਸਿਰਫ਼ ਸਾਡੀ ਜ਼ਿੰਦਗੀ ਨੂੰ ਅਸਾਨ ਬਣਾਇਆ ਹੈ। ਸਗੋਂ ਇਸ ਨਾਲ ਅਸੀਂ ਬੌਧਿਕ ਤੌਰ *ਤੇ ਸਸ਼ਕਤ ਵੀ ਹੋਏ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਵਿਕਸਿਤ ਅਰਥਵਿਵਸਥਾ ਰਚਨਾਤਮਿਕਤਾ ਤੇ ਨਵੀਨਤਾ ਦੇ ਪਿੱਛੇ ਇਕ ਪ੍ਰੇਰਿਕ ਵਜੋਂ ਕੰਮ ਕਰਦੀ ਹੈ ਜੋ ਸਫ਼ਲਤਾ ਅਤੇ ਤਰੱਕੀ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਸੰਬੋਧਨ ਕਰਦਿਆਂ ਅੱਜ ਦੇ ਗਤੀਸ਼ੀਲ ਸੰਸਾਰ ਵਿਚ ਨਵੀਨਤਾ ਅਤੇ ਰਚਨਾਤਮਿਕਤਾ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਆਧੁਨਿਕ ਯੁੱਗ ਵਿਚ  ਨਵੀਨਤਾ, ਸਥਾਈ ਵਿਕਾਸ ਅਤੇ ਮੁਕਾਬਲੇਬਾਜੀ ਲਈ ਇਕ ਮਹੱਤਵਪੂਰਨ ਚਾਲਕ ਬਣ ਚੁੱਕੀ ਹੈ।

Advertisements

ਰਚਨਾਤਮਿਕ ਅਤੇ ਨਵੀਨਤਕਾਰੀ ਦਿਮਾਂਗ ਹੀ ਇਕ ਅਜਿਹੀ ਸਮਰੱਥਾ ਤੇ ਸ਼ਕਤੀ ਰੱਖਦਾ ਹੈ, ਜਿਸ ਨਾਲ ਗੁੰਝਲਦਾਰ ਪ੍ਰਣਾਲੀਆਂ ਨੂੰ ਬਹੁਤ ਸਰਲ, ਸਪਸ਼ਟ ਅਤੇ ਲਾਗਤ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਥਾਈ ਵਿਕਾਸ  ਸਿਰਫ਼  ਨਵੀਨਤਾਕਾਰੀ ਵਿਚਾਰ, ਨਵੇਂ ਉਤਪਾਦ ਅਤੇ ਨਵੇਂ ਮੌਕਿਆ ਨਾਲ ਹੀ ਸੰਭਵ ਹੈ। ਉਨ੍ਹਾਂ ਅਧਿਅਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ  ਰੋਜ਼ਮਰਾਹ ਦੀ ਜ਼ਿੰਦਗੀ ਵਿਚ ਵਿਗਿਅਨਕ ਸਿਧਾਂਤਾਂ ਨੂੰ ਸਿੱਖਣ ਅਤੇ ਲਾਗੂ ਕਰਨ ਵੱਲ ਪ੍ਰੇਰਿਤ ਕਰੋ ਤਾਂ ਜੋ ਉਨ੍ਹਾਂ ਦੀ ਦਿਲਚਸਪੀ ਖੋਜਾਂ ਅਤੇ ਨਵੀਨਤਾ ਵੱਲ ਵਧੇ। ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ-ਡੀ ਰਿਤੇਸ਼ ਪਾਠਕ ਨੇ ਵਿਦਿਆਰਥੀਆਂ ਨੂੰ ਆਪਣੇ ਸਿਰਜਣਾਤਮਿਕ ਵਿਚਾਰਾਂ ਖੋਜਕਾਰਜਾਂ ਨੂੰ ਬਦਲਣ ਤੇ ਲਾਗੂ ਕਰਨ ਲਈ ਇਨੋਵੇਸ਼ਨ ਹੱਬ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਥਾਪਰ ਯੂਨੀਵਰਸਿਟੀ ਪਟਿਆਲਾ ਦੇ ਡਾ. ਵਿਕਾਸ ਹਾਂਡਾ ਅਤੇ ਜੀ.ਐਨ.ਏ ਯੂਨੀਵਰਸਿਟੀ ਦੇ ਡਾ.ਅਨੁਰਾਗ ਸ਼ਰਮਾਂ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਖੋਜ਼ ਭਰਪੂਰ ਮਾਡਲਾਂ ਨਿਰੀਖਣ ਕੀਤਾ। ਇਸ ਵਿਗਿਆਨ ਮੇਲੇ ਇਨੋਸੈਂਟ ਹਾਰਟ ਸਕੂਲ ਲੁਹਾਰਾ ਜਲੰਧਰ (ਪ੍ਰੋਜੈਕਟ: ਰਿਵਾਈਵਲ) ਨੇ ਪਹਿਲਾ ਜਦੋਂ ਕਿ ਸਰਵ ਹਿੱਤਕਾਰੀ ਵਿਦਿਆ ਮੰਦਰ ਭਿੱਖੀ ਅੰਮ੍ਰਿਤਸਰ (ਪ੍ਰੋਜੈਕਟ) ਕੰਟਰੋਲ ਏਆਰ ਪ੍ਰਦੂਸ਼ਣ) ਨੇ ਦੂਜਾ ਅਤੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਬੁੱਢਲਾਡਾ ਮਾਨਸਾ (ਪ੍ਰੋਜੈਕਟ: ਡੇਵਿਨ ਏ.ਆਈ) ਨੇ ਤੀਜਾ ਇਨਾਮ ਜਿੱਤਿਆ।

LEAVE A REPLY

Please enter your comment!
Please enter your name here