Saturday, October 24, 2026
Home Latest ਦੇਰ ਰਾਤ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਈ ਫਾਇਰਿੰਗ, 1 ਗੈਂਗਸਟਰ ਦੀ ਮੌਤ

ਦੇਰ ਰਾਤ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਈ ਫਾਇਰਿੰਗ, 1 ਗੈਂਗਸਟਰ ਦੀ ਮੌਤ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਰੋਹਤਕ ਵਿੱਚ ਦੇਰ ਰਾਤ ਐਸਟੀਐਫ ਅਤੇ ਸੀਆਈਏ ਟੀਮ, ਗੈਂਗਸਟਰ ਰਾਹੁਲ ਬਾਬਾ ਤੇ ਉਸ ਦੇ ਸਾਥੀਆਂ ਵਿਚਕਾਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਦੌਰਾਨ ਗੈਂਗਸਟਰ ਰਾਹੁਲ ਬਾਬਾ ਦਾ ਸਾਥੀ ਦੀਪਕ ਐਨਕਾਊਂਟਰ ਵਿੱਚ ਮਾਰਿਆ ਗਿਆ, ਜਦਕਿ 2 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਬਾਬਾ ਰੋਹਤਕ ਦਾ ਗੈਂਗਸਟਰ ਹੈ। ਉਸ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਇੱਕ ਤੀਹਰੇ ਕਤਲ ਵਿੱਚ ਗੈਂਗਸਟਰ ਪਲੋਤਰਾ ਦੇ ਭਰਾ ਦਾ ਕਤਲ ਹੋ ਗਿਆ ਸੀ। ਗੈਂਗਸਟਰ ਰਾਹੁਲ ਬਾਬਾ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਜੁੜਿਆ ਹੋਇਆ ਹੈ।

Advertisements

ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬਾਬਾ ਅਤੇ ਲਾਰੇਂਸ ਬਿਸ਼ਨੋਈ ਦੇ ਭਰਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮੁਕਾਬਲੇ ਦੌਰਾਨ ਗੈਂਗਸਟਰ ਰਾਹੁਲ ਬਾਬਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਫੀ ਦੇਰ ਤੱਕ ਪੁਲਿਸ ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਜਦੋਂ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਰਾਹੁਲ ਬਾਬਾ ਤੇ ਉਸਦੇ ਸਾਥੀ ਆਯੂਸ਼ ਦੀ ਲੱਤ ਵਿੱਚ ਗੋਲੀ ਲੱਗ ਗਈ ਤੇ ਤੀਜਾ ਸਾਥੀ ਦੀਪਕ ਦੀ ਮੌਤ ਹੋ ਗਈ। ਪੁਲਿਸ ਨੇ ਬਦਮਾਸ਼ਾਂ ਕੋਲੋਂ ਤਿੰਨ ਦੇਸੀ ਪਿਸਤੌਲ ਵੀ ਬਰਾਮਦ ਕੀਤੇ ਹਨ। ਫਿਲਹਾਲ ਰੋਹਤਕ ਪੁਲਿਸ ਇਸ ਮੁਕਾਬਲੇ ਬਾਰੇ ਕੁੱਝ ਨਹੀਂ ਕਹਿ ਰਹੀ ਹੈ।

LEAVE A REPLY

Please enter your comment!
Please enter your name here