Thursday, October 22, 2026
Home Latest ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ ਵੱਲੋਂ ਲਗਾਇਆ ਗਿਆ ਪਲੇਸਮੈਂਟ ਕੈਂਪ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ ਵੱਲੋਂ ਲਗਾਇਆ ਗਿਆ ਪਲੇਸਮੈਂਟ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਮਨਦੀਪ ਕੋਰ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 5 ਦਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੁੱਲ 5 ਕੰਪਨੀਆਂ ਅਤੇ 75 ਪ੍ਰਾਰਥੀਆਂ ਵਲੋਂ ਹਿੱਸਾ ਲਿਆ ਗਿਆ। ਜਿਨ੍ਹਾ ਵੱਲੋਂ ਵੱਖ-ਵੱਖ ਜਾਬ ਰੋਲ ਲਈ ਬੱਚਿਆ ਦੀ ਚੋਣ ਕੀਤੀ ਗਈ। ਜਿਸ ਵਿੱਚ HR Industries Jalandhar ਵੱਲੋ ਆਈ.ਟੀ.ਆਈ. (ਹਰੇਕ ਟ੍ਰੇਡ) ਦੇ ਪ੍ਰਾਰਥੀਆਂ ਦੀ ਬਤੌਰ ਓਪਰੇਟਰ ਦੀ ਭਰਤੀ ਕੀਤੀ ਗਈ। Sonalika Tractors Hoshiaprur ਹੁਸ਼ਿਆਰਪੁਰ ਵਲੋ 10ਵੀ, 12ਵੀ ਅਤੇ ਆਈ.ਟੀ.ਆਈ. ਵਾਲੇ ਪ੍ਰਾਰਥੀਆਂ ਦੀ ਚੋਣ ਕੀਤੀ ਗਈ।  L&T Finance ਵਲੋਂ ਗ੍ਰੇਜੂਏਟ ਪਾਸ ਕੁੜੀਆਂ ਅਤੇ ਮੁੰਡਿਆ ਦੀ ਚੋਣ ਕੀਤੀ ਗਈ। Sewa Kendra Hoshiarpur ਵਲੋ ਕੰਪਿਊਟਰ ਓਪਰੇਟਰ ਜਾਬ ਰੋਲ ਲਈ ਚੋਣ ਕੀਤੀ ਗਈ ਅਤੇ NIIT LTD ਕੰਪਨੀ ਵਲੋ ਬੈਂਕ ਦੇ ਜਾਬ ਰੋਲ ਲਈ Relationship Manager ਲਈ ਭਰਤੀ ਕੀਤੀ ਗਈ।

Advertisements

ਇਸ ਕੈਪ ਵਿੱਚ ਲੱਗਭਗ 32 ਪ੍ਰਾਰਥੀਆਂ ਦੀ Shortlist ਕੀਤੀ ਗਏ। ਇਸ ਤੋਂ ਇਲਾਵਾ ਰਮਨਦੀਪ ਕੋਰ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹੁਸ਼ਿਆਰਪੁਰ ਜੀ ਨੇ ਦੱਸਿਆ ਕਿ ਡੀ.ਬੀ.ਈ.ਈ. ਵਲੋ ਭਵਿੱਖ ਵਿੱਚ ਵੀ ਇਸੇ ਤਰ੍ਹਾ ਦੇ ਪਲੇਸਮੈਂਟ ਕੈਂਪਾਂ ਦਾ ਆਯੋਜਿਨ ਕੀਤਾ ਜਾਂਦਾ ਰਹੇਂਗਾ। ਜਿਸ ਦਾ ਲਾਭ ਲੈਣ ਲਈ ਪ੍ਰਾਰਥੀ ਆਪਣਾ ਨਾਮ ਇਸ ਦਫਤਰ ਵਿਖੇ ਰਜਿਸਟਰ ਕਰਵਾ ਸਕਦੇ ਹਨ। ਇਸ ਦੇ ਨਾਲ-ਨਾਲ ਪ੍ਰਾਰਥੀ DBEE online ਦੀ ਐਪ ਉਪਰ ਅਤੇwww.pgrkam.com ਉਪਰ ਵੀ Online Registration ਕਰ ਸਕਦੇ ਹਨ।

LEAVE A REPLY

Please enter your comment!
Please enter your name here