Saturday, October 24, 2026
Home Latest ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦੇ ਭਤੀਜੇ ਦਾ ਕਤਲ, 2 ਜ਼ਖਮੀ  

ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦੇ ਭਤੀਜੇ ਦਾ ਕਤਲ, 2 ਜ਼ਖਮੀ  

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦੇ ਭਤੀਜੇ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੰਨੀ ਵਾਸੀ ਆਦਮਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਦਾ ਭਤੀਜਾ ਪਿੰਡ ਕੋਟਲੀ ਬਿਆਸ ਵਿਖੇ ਮੌਜੂਦ ਸੀ ਤੇ ਇਸ ਦੌਰਾਨ ਉਸਦੀ ਕੁੱਝ ਨੌਜ਼ਵਾਨਾਂ ਨਾਲ ਬਹਿਸ ਹੋ ਗਈ।

Advertisements

ਜਿਸਤੋਂ ਬਾਅਦ ਮਾਮਲਾ ਇੰਨਾ ਕੁ ਵੱਧ ਗਿਆ ਕਿ ਸਾਰਿਆਂ ਨੇ ਮਿਲ ਕੇ ਵਿਧਾਇਕ ਦੇ ਭਤੀਜੇ ਤੇ ਉਸਦੇ 2 ਸਾਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਵਿੱਚ ਸੰਨੀ ਦੀ ਮੌਤ ਹੋ ਗਈ ਤੇ ਉਸਦੇ 2 ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here