
ਪਾਕਿਸਤਾਨ (ਦ ਸਟੈਲਰ ਨਿਊਜ਼)। ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ ਰਾਸ਼ਟਰੀ ਰਾਜਮਾਰਗ ਤੇ ਇੱਕ ਬੱਸ ਤੇ ਟਰਾਲੇ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਇੱਕ ਪਰਿਵਾਰ ਦੇ 8 ਮੈਂਬਰਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਹੈਦਰਾਬਾਦ ਤੋਂ ਵਿਆਹ ਵਿੱਚ ਗਏ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ ਤਾਂ ਜਦੋਂ ਬੱਸ ਮੋਰੋ ਨੇੜੇ ਪਹੁੰਚੀ ਤਾਂ ਬੱਸ ਦੀ ਟੱਕਰ ਟਰਾਲੇ ਨਾਲ ਹੋ ਗਈ।

ਟੱਕਰ ਇੰਨੀ ਕੁ ਭਿਆਨਕ ਸੀ ਕਿ ਹਾਦਸੇ ਦੌਰਾਨ ਬੱਸ ਵਿੱਚ ਸਵਾਰ 20 ਲੋਕਾਂ ਵਿੱਚੋਂ 12 ਲੋਕਾਂ ਦੀ ਮੌਤ ਹੋ ਗਈ ਤੇ ਬਾਕੀ ਗੰਭਰੀ ਰੂਪ ਵਿੱਚ ਜ਼ਖ਼ਮੀ ਹੋ ਗਏ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ ਜਿਹਨਾਂ ਵਿੱਚੋਂ 5 ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਟੱਕਰ ਤੋਂ ਬਾਅਦ ਟਰਾਲਾਂ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












