Monday, October 26, 2026
Home Latest ਬਾਮੂਵਾਲ ਵਿਖੇ ‘ਚਾਰ ਸਾਹਿਬਜ਼ਾਦਿਆਂ’ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ ‘ਦਿਵਿਆ ਸੰਦੇਸ਼’...

ਬਾਮੂਵਾਲ ਵਿਖੇ ‘ਚਾਰ ਸਾਹਿਬਜ਼ਾਦਿਆਂ’ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ ‘ਦਿਵਿਆ ਸੰਦੇਸ਼’ ਨਾਮਕ ਪ੍ਰੋਗਰਾਮ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਿੰਡ ਬਾਮੂਵਾਲ ਵਿਖੇ ‘ਚਾਰ ਸਾਹਿਬਜ਼ਾਦਿਆਂ ‘ ਦੀ ਸ਼ਹਾਦਤ ਨੂੰ ਸਮਰਪਿਤ ‘ਦਿਵਿਆ ਸੰਦੇਸ਼’ ਨਾਮਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਚੇਲੇ ਸਵਾਮੀ ਵਿਸ਼ਨੂੰ ਦੇਵਾਨੰਦ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ, ਕਿ ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ।ਕੁਰਬਾਨੀਆਂ ਦੀਆਂ ਇਹ ਸਾਰੀਆਂ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ , ਕਿ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਸਾਨੂੰ ਹਮੇਸ਼ਾ ਤਲਵਾਰ ਦੀ ਧਾਰ ‘ਤੇ ਚੱਲਣਾ ਪੈਂਦਾ ਹੈ। ਪਰਮਾਤਮਾ ਅਤੇ ਗੁਰੂ ਦੇ ਪਿਆਰ ਲਈ ਸਿਸ਼ ਨੂੰ ਸਦਾ  ਤਲੀ ਤੇ  ਸਿਰ ਰੱਖ ਕੇ ਤੁਰਨਾ ਪੈਂਦਾ ਹੈ।ਉਹ ਬਹਾਦਰ ਸ਼ਿਸ ਜੋ ਸੱਚ ਦੇ ਮਾਰਗ ‘ਤੇ ਚੱਲ ਕੇ ਧਰਮ ਦੀ ਸਥਾਪਨਾ ਕਰਨਾ ਚਾਹੁੰਦਾ ਹੈ। ਉਸ ਨੂੰ  ਮੌਤ ਦਾ ਡਰ ਤਿਆਗ ਦੇਣਾ ਹੈ। ਸਾਨੂੰ ਚਾਰੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਇਹ ਪ੍ਰੇਰਨਾ ਮਿਲਦੀ ਹੈ, ਕਿ ਧਰਮ ਦੇ ਮਾਰਗ ‘ਤੇ ਚੱਲਣ ਵਾਲਾ ਕਦੇ ਵੀ ਜ਼ੁਲਮ ਦੇ ਡਰ  ਤੋਂ  ਸਿਰ ਨਹੀਂ ਝੁਕਾਉਂਦਾ ਅਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਦਾ ਹੈ।

Advertisements

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਅਮਰ ਤੇ ਮਹਾਨ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਸਮੁੱਚੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ।ਦੁਨੀਆਂ ਦਾ ਹਰ ਇਨਸਾਨ ਗੁਰੂ ਸਾਹਿਬਾਨ ਦੇ ਬਚਨਾਂ ’ਤੇ ਚੱਲ ਕੇ ਹੀ ਅਜਿਹੀ ਹਿੰਮਤ ਅਤੇ ਨਿਡਰਤਾ ਹਾਸਲ ਕਰ ਸਕਦਾ ਹੈ। ਸਵਾਮੀ ਜੀ ਨੇ ਆਪਣੇ ਪ੍ਰਵਚਨਾ ਵਿੱਚ ਅੱਗੇ ਕਿਹਾ ਕਿ ਸਾਡੇ ਅੰਦਰ ਨਿਡਰਤਾ ਲਈ ਸਾਨੂੰ ਵੀ ਅਜਿਹੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲੈਣਾ ਪਵੇਗਾ, ਜੋ ਸਾਡੇ ਅੰਦਰ ਬ੍ਰਹਮਾ ਦਾ ਗਿਆਨ ਦੇ ਕੇ ਨਿਰਭੈਤਾ ਅਤੇ ਸਾਹਸ ਪੈਦਾ ਕਰ ਸਕਦੇ ਹਨ। ਸਵਾਮੀ ਜੀ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਦਾ ਵਿਕਾਸ ਤੁਹਾਡੇ ਹੱਥਾਂ ਵਿੱਚ ਹੈ, ਸਾਨੂੰ ਵੀ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਨਾ  ਚਾਹੀਦਾ। ਇਸ ਪ੍ਰੋਗਰਾਮ ਵਿੱਚ ਪਿੰਡ ਦੇ ਸਰਪੰਚ ਸਰਬਜੀਤ ਸਿੰਘ  ਅਤੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮੂਹ ਸੰਗਤ ਨੇ ਬੜੇ ਪਿਆਰ ਅਤੇ ਸ਼ਰਧਾ ਨਾਲ ਸ਼ਬਦ ਕੀਰਤਨ ਦਾ ਆਨੰਦ ਮਾਣਿਆ।

LEAVE A REPLY

Please enter your comment!
Please enter your name here