Thursday, October 22, 2026
Home Chandigarh New Year ਦਾ ਤੋਹਫ਼ਾ, LPG ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ

New Year ਦਾ ਤੋਹਫ਼ਾ, LPG ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਸਰਕਾਰੀ ਤੇਲ ਕੰਪਨੀਆਂ ਨੇ ਨਵੇਂ ਸਾਲ ਤੇ ਲੋਕਾਂ ਨੂੰ ਤੋਹਫਾ ਦਿੱਤਾ ਹੈ। ਇੰਡੀਅਨ ਆਇਲ ਦੀ ਅਧਿਕਾਰਤ ਸਾਈਟ ਮੁਤਾਬਕ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਯਾਨੀ 1 ਜਨਵਰੀ, 2025 ਤੋਂ ਘਟਾਈ ਗਈ ਹੈ। ਇਸ ਦੀ ਕੀਮਤ 14.50 ਰੁਪਏ ਪ੍ਰਤੀ ਸਿਲੰਡਰ ਘਟਾਈ ਗਈ ਹੈ। ਹਾਲਾਂਕਿ, ਇਹ ਕਟੌਤੀ ਸਿਰਫ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਲਈ ਹੈ। ਰਸੋਈ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਹੁਣ ਇਸ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1814 ਰੁਪਏ ਹੋ ਗਈ ਹੈ। ਸਰਕਾਰੀ ਤੇਲ ਕੰਪਨੀਆਂ ਨੇ ਦਸੰਬਰ 2024 ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 16.50 ਰੁਪਏ ਅਤੇ ਨਵੰਬਰ ਵਿੱਚ 62 ਰੁਪਏ ਦਾ ਵਾਧਾ ਕੀਤਾ ਸੀ।

Advertisements

1 ਅਕਤੂਬਰ 2024 ਨੂੰ ਇਹ ਸਿਲੰਡਰ 1740 ਰੁਪਏ ਵਿੱਚ ਉਪਲਬਧ ਸੀ। ਹੁਣ ਇਹ ਸਿਲੰਡਰ ਕੋਲਕਾਤਾ ‘ਚ 1911.00 ਰੁਪਏ, ਮੁੰਬਈ ‘ਚ 1756.00 ਰੁਪਏ ਅਤੇ ਚੇਨਈ ‘ਚ 1966.00 ਰੁਪਏ ‘ਚ ਮਿਲੇਗਾ। ਜਨਵਰੀ 2025 ਵਿੱਚ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਪੰਜ ਮਹੀਨਿਆਂ ਲਈ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। 1 ਦਸੰਬਰ 2024 ਨੂੰ 16.50 ਰੁਪਏ ਦਾ ਵਾਧਾ ਹੋਇਆ ਸੀ। ਇਸ ਦੀ ਕੀਮਤ 1 ਨਵੰਬਰ ਨੂੰ 62 ਰੁਪਏ ਵਧ ਗਈ ਸੀ। ਇਸ ਦੇ ਨਾਲ ਹੀ 1 ਅਕਤੂਬਰ ਨੂੰ 48.50 ਰੁਪਏ, 1 ਸਤੰਬਰ ਨੂੰ 39 ਰੁਪਏ ਅਤੇ 1 ਅਗਸਤ 2024 ਨੂੰ 6.50 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਧਾਈ ਗਈ ਸੀ।

LEAVE A REPLY

Please enter your comment!
Please enter your name here