ਮਹਿਲਾਵਾਂ ਲਈ ਸ਼ੁਰੂ ਕੀਤੇ ਟੀਕੇ ਅੰਤਰਾਂ ਦੀ ਜਾਣਕਾਰੀ ਦੇਣ ਸੰਬੰਧੀ ਦੋ ਰੋਜ਼ਾ ਟਰੇਨਿੰਗ ਦਾ ਆਯੋਜਨ 

ਹੁਸ਼ਿਆਰਪੁਰ  (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਪੰਜਾਬ ਵੱਲੋਂ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਮਹਿਲਾਵਾਂ ਲਈ ਸ਼ੁਰੂ ਕੀਤੇ ਗਏ ਟੀਕੇ ਅੰਤਰਾਂ ਦੀ ਵਿਸਤਾਰਪੂਰਵਕ ਜਾਣਕਾਰੀ ਦੇਣ ਲਈ ਜ਼ਿਲਾ ਸਿਖਲਾਈ ਕੇਂਦਰ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਸਟਾਫ ਨਰਸਾਂ ਲਈ ਦੋ ਰੋਜ਼ਾ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਦੀ ਸਰਪ੍ਰਸਤੀ ਵਿੱਚ ਸ਼ੁਰੂ ਕੀਤੀ ਗਈ ਇਸ ਟਰੇਨਿੰਗ ਦੌਰਾਨ ਸੰਬੋਧਨ ਕਰਦਿਆਂ ਡਾ. ਰੇਨੂੰ ਨੇ ਦੱਸਿਆ ਕਿ ਮਹਿਕਮਾ ਸਿਹਤ ਵੱਲੋਂ ਮਹਿਲਾਵਾਂ ਲਈ ਬੱਚਿਆਂ ਵਿੱਚ ਅੰਤਰ ਰੱਖਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਵਸੀਲੇ ਦੇ ਤੌਰ ਤੇ ਟੀਕਾ ਅੰਤਰਾ ਲਾਂਚ ਕੀਤਾ ਗਿਆ ਹੈ।

Advertisements

ਇਹ ਟੀਕਾ ਮੌਜੂਦਾ ਸਮੇਂ ਵਿੱਚ ਔਰਤਾਂ ਨੂੰ ਕੇਵਲ ਜ਼ਿਲਾ ਹਸਪਤਾਲ ਵਿਖੇ ਹੀ ਲਗਾਇਆ ਜਾ ਰਿਹਾ ਹੈ। ਮਹਿਲਾਵਾਂ ਨੂੰ ਇਹ ਸਹੂਲਤ ਨਿਸ਼ੁਲਕ ਮੁੱਹਈਆ ਕਰਵਾਈ ਜਾ ਰਹੀ ਹੈ। ਬੱਚਿਆਂ ਵਿੱਚ ਅੰਤਰ ਰੱਖਣ ਦਾ ਇਹ ਇੱਕ ਆਸਾਨ ਤੇ ਵਧੀਆ ਉਪਰਾਲਾ ਹੈ। ਇਹ ਟੀਕਾ ਨਿਜੀ ਖੇਤਰ ਵਿੱਚ ਪਹਿਲਾਂ ਹੀ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਟੀਕਾ ਪਰਿਵਾਰ ਨਿਯੋਜਨ ਵਿੱਚ ਇਕ ਕਾਰਾਗਰ ਕਦਮ ਸਾਬਿਤ ਹੋ ਸਕਦਾ ਹੈ ਤੇ ਲੋੜਵੰਦ ਮਹਿਲਾਵਾਂ ਨੂੰ ਗਰਭ ਕਾਲ ਦੌਰਾਨ ਹੀ ਇਸ ਟੀਕੇ ਦੀ ਜਾਣਕਾਰੀ ਦੇ ਕੇ ਇਸ ਨੂੰ ਅਪਨਾਉਣ ਪ੍ਰਤੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਟਰੇਨਿੰਗ ਦੌਰਾਨ ਜ਼ਿਲਾ ਪਰਿਵਾਰ ਤੇ ਭਲਾਈ ਅਫਸਰ ਡਾ. ਰਜਿੰਦਰ ਰਾਜ ਨੇ ਕਿਹਾ ਕਿ ਔਰਤਾਂ ਨੂੰ ਇਹ ਟੀਕਾ ਜਣੇਪੇ ਉਪਰੰਤ ਛੇ ਹਫਤੇ ਬਾਅਦ ਸ਼ੁਰੂ ਕਰਨ ਉਪੰਰਤ ਹਰ ਤਿੰਨ ਮਹੀਨੇ ਦੀ ਵਿੱਥ ਤੇ ਲਗਾਇਆ ਜਾਵੇਗਾ।

ਇਸ ਟੀਕੇ ਦੀ ਇੱਕ ਵੱਡੀ ਖਾਸਿਅਤ ਹੈ ਕਿ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਲਈ ਵੀ ਇਹ ਟੀਕਾ ਸੁਰੱਖਿਅਤ ਹੈ। ਪਹਿਲੀ ਵਾਰ ਟੀਕਾ ਲਗਵਾਉਣ ਉਪਰੰਤ ਜੇਕਰ ਹਰ ਤਿੰਨ ਮਹੀਨੇ ਦੇ ਅੰਤਰ ਤੇ ਨਾਂ ਵੀ ਲਗਾਇਆ ਜਾਵੇ ਤਾਂ ਵੀ ਇਹ ਟੀਕਾ ਮਹਿਲਾਵਾਂ ਨੂੰ ਅਣਚਾਹੇ ਗਰਭ ਤੋਂ ਸੱਤ ਮਹੀਨੇ ਤੱਕ ਸੁਰੱਖਿਅਤ ਰੱਖ ਸਕਦਾ ਹੈ। ਇਸਦਾ ਕੋਈ ਵੀ ਨਾਕਾਰਾਤਮਕ ਪ੍ਰਭਾਵ ਨਹੀ ਹੈ।

ਅੱਜ ਦੀ ਇਸ ਸਿਖਲਾਈ ਦੌਰਾਨ ਜ਼ਿਲ•ੇ ਭਰ ਦੀਆਂ ਕੁੱਲ 25 ਸਟਾਫ ਨਰਸਾਂ ਨੂੰ ਇਸ ਟੀਕੇ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ. ਰਾਜੇਸ਼ ਗਰਗ, ਜ਼ਿਲਾ ਸਿਹਤ ਅਫਸਰ ਡਾ. ਸੇਵਾ ਸਿੰਘ, ਜ਼ਿਲਾ ਟੀਕਾਕਰਣ ਅਧਿਕਾਰੀ ਡਾ. ਗੁਰਦੀਪ ਸਿੰਘ ਕਪੂਰ, ਜ਼ਿਲ•ਾ ਮਾਸ ਮੀਡੀਆ ਅਫਸਰ ਪੁਰਸ਼ੋਤਮ ਲਾਲ, ਡੀ.ਪੀ.ਐਮ. ਕੌਮੀ ਸਿਹਤ ਮਿਸ਼ਨ ਮੁਹਮੰਦ ਆਸਿਫ ਤੇ ਭਾਗੀਦਾਰ ਹਾਜ਼ਰ ਸਨ।

LEAVE A REPLY

Please enter your comment!
Please enter your name here