
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਜੋਧੇਵਾਲ ਇਲਾਕੇ ਵਿੱਚ ਇੱਕ ਬਾਈਕ ਸਵਾਰ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਕਾਰਨ ਨੌਜਵਾਨ ਦੀ ਗਰਦਨ ਤੇ ਕੱਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਦੀ ਪਹਿਚਾਣ ਆਸ਼ੀਸ਼ ਉਮਰ 21 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਆਪਣੇ ਦੋਸਤ ਨੂੰ ਕਾਰਾਬਾਰਾ ਚੌਕ ਤੋਂ ਬਸਤੀ ਜੋਧੇਵਾਲ ਚੌਕ ਤੱਕ ਛੱਡਣ ਗਿਆ ਸੀ ਤੇ ਜਦੋਂ ਉਹ ਉਸਨੂੰ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸਦੇ ਗਲੇ ਵਿੱਚ ਚਾਈਨਾ ਡੋਰ ਫਸ ਗਈ। ਜਿਸ ਕਾਰਨ ਉਸਦੇ ਗਲੇ ਤੇ ਕੱਟ ਲੱਗ ਗਿਆ ਅਤੇ ਉਹ ਬਾਈਕ ਤੋਂ ਡਿੱਗ ਗਿਆ।

ਆਸ-ਪਾਸ ਦੇ ਲੋਕਾਂ ਨੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਜਿੱਥੇ ਕਿ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਗਰਦਨ ਦੀ ਨਾੜ ਗੰਭੀਰ ਹੋਣ ਕਾਰਨ ਆਸ਼ੀਸ਼ ਨੂੰ ਸਾਹ ਲੈਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ। ਪਰਿਵਾਰ ਦੀ ਮੰਗ ਹੈ ਕਿ ਪੁਲਿਸ ਅਤੇ ਸਰਕਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਫਿਲਹਾਲ ਆਸ਼ੀਸ਼ ਦਾ ਇਲਾਜ਼ ਚੱਲ ਰਿਹਾ ਹੈ।












