Sunday, October 25, 2026
Home Latest ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਪ੍ਰੀਖਿਆ 18...

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਪ੍ਰੀਖਿਆ 18 ਜਨਵਰੀ ਨੂੰ

The Stellar News Logo

ਫਾਜਿ਼ਲਕਾ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜਿਲ੍ਹਾ ਫਾਜਿ਼ਲਕਾ ਦੇ ਪ੍ਰਿੰਸੀਪਲ ਅਸੋ਼ਕ ਵਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਮਿਤੀ 18 ਜਨਵਰੀ 2025 ਨੂੰ  ਲਈ ਜਾ ਰਹੀ ਹੈ, ਇਸ ਲਈ ਸਾਰੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਾਖਲਾ ਕਾਰਡ (ਰੋਲ ਨੰਬਰ) ਡਾਊਨਲੋਡ ਕਰ ਲੈਣ।

Advertisements

ਦਾਖਲਾ ਕਾਰਡ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ https://cbseitms.rcil.gov.in/nvs/AdminCard/AdminCard?AspxAutoDetectCookieSupport=1 ਜਾਂ https://navodaya.gov.in/  ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਨਾਂ ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਲਈ ਅਪਲਾਈ ਕੀਤਾ ਸੀ ਉਹ ਪ੍ਰੀਖਿਆ ਕੇਂਦਰ ਵਿਖ ਦਾਖਲਾ ਕਾਰਡ ਲੈ ਕੇ ਜਰੂਰ ਪਹੁੰਚਣ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜਿਲਾ ਫਾਜ਼ਿਲਕਾ ਵਿੱਚ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here