
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੌਹਾਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਦਿਲਬਾਗ ਸਿੰਘ ਜੋਹਲ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸਿ਼ਆਰਪੁਰ ਜੀਆਂ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਅੱਜ ਰਾਜਪਾਲ ਰਾਵਲ, ਸੀ.ਜੇ.ਐਮ-ਕਮ-ਸਕੱਤਰ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸਿ਼ਆਰਪੁਰ ਵੱਲੋ ਪਿੰਡ ਰਾਮਪੁਰ ਬਿਂਲਰੋਨ, ਤਹਿਸੀਲ ਗੜ੍ਹਸ਼ੰਕਰ, ਹੁਸਿ਼ਆਰਪੁਰ ਵਿਖੇ ਲੀਗਲ ਏਡ ਕਲੀਨਿਕ ਦੀ ਸਥਾਪਨਾ ਕੀਤੀ ਗਈ। ਇਸ ਪਿੰਡ ਵਿੱਚ ਲੀਗਲ ਏਡ ਕਲੀਨਿਕ ਬੀ.ਡੀ.ਪੀ.ੳ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਖੋਲਿਆ ਗਿਆ। ਇਸ ਮੌਕੇ ਤੇ ਨਿਮਨਹਸਤਾਖਰ ਵੱਲੋਂ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਇਸ ਲੀਗਲ ਏਡ ਕਲੀਨਿਕ ਵਿੱਚ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ/ਸਹਾਇਤਾ ਮੁੱਹਇਆ ਕਰਵਾਈ ਜਾਵੇਗੀ। ਪੈਰਾਲੀਗਲ ਵਲੰਟੀਅਰ ਪੁਨਮ ਰਾਣੀ ਵੱਲੋ ਹਰੇਕ ਹਫਤੇ ਦੇ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵੱਜੇ ਤੋ ਲੈ ਕੇ ਸ਼ਾਮ 4 ਵੱਜੇ ਤੱਕ ਇਸ ਕਲੀਨਿਕ ਵਿੱਚ ਡਿਊਟੀ ਦਿੱਤੀ ਜਾਵੇਗੀ।

ਇੱਥੇ ਇਹ ਦੱਸਣ ਯੋਗ ਹੈ ਕਿ ਮੁਫਤ ਕਾਨੂੰਨੀ ਸਲਾਹ ਕੋਈ ਵੀ ਵਿਅਕਤੀ ਲੈ ਸਕਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੇ ਆਪਣੀ ਸਮੱਸਿਆ ਦੇ ਸਬੰਧੀ ਅਦਾਲਤ ਵਿੱਚ ਕੇਸ ਦਾਇਰ ਕਰਨਾ ਹੋਵੇ ਤਾਂ ਅਥਾਰਟੀ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਦੇ ਅਥਾਰਟੀ ਐਕਟ, 1987 ਵਿੱਚ ਦਿੱਤੀਆਂ ਗਈਆਂ ਅੱਠ ਕੈਟਾਗਰੀਆਂ ਅਧੀਨ ਮੁਫਤ ਕਾਨੂੰਨੀ ਸਹਾਇਤਾ ਮੁਹੱਇਆ ਕੀਤੀ ਜਾਂਦੀ ਹੈ, ਕੈਟਾਗਰੀਆਂ ਜਿਵੇਂ ਕਿ ਔਰਤ, ਬੱਚਾ ਜ਼ੋ 18 ਸਾਲ ਤੋ ਘੱਟ ਹੋਵੇ, ਹਵਾਲਾਤੀ, ਕੁਦਰਤੀ ਆਫਤਾਂ ਜਿਵੇਂ ਕਿਹੜ੍ਹ-ਪੀੜਤ/ਭੂੁਚਾਲ/ਬੇਗਰ ਦਾ ਮਾਰਿਆ, ਮਾਨਸਿਕ ਰੋਗੀ, ਉਦਯੋਗਿਕ ਕਾਮੇ, ਐਸ.ਸੀ./ਐਸ.ਟੀ., ਟਰਾਂਸਜੈਂਡਰ ਅਤੇ ਹਰ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ 3 ਲੱਖ ਤੋ ਘੱਟ ਹੋਵੇ।
ਉਹ ਇਸ ਕਲੀਨਿਕ ਵਿੱਚ ਪੈਰਾਲੀਗਲ ਵਲੰਟੀਅਰ ਦੁਆਰਾ ਦਰਖਾਸਤ ਫਾਰਮ ਭਰ ਕੇ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਜਿਸ ਵਿਅਕਤੀ ਨੂੰ ਅਥਾਰਟੀ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਉਸ ਦੇ ਕੇਸ ਦੀ ਪੈਰਵਾਈ ਲਈ ਜ਼ੋ ਵਕੀਲ ਨਿਯੁਕਤ ਕੀਤਾ ਜਾਂਦਾ ਹੈ, ਉਸਨੂੰ ਕੇਸ ਦੀ ਫੀਸ, ਤਲਵਾਨਾ ਅਤੇ ਗਵਾਹਾਂ ਦੇ ਖਰਚੇ ਅਤੇ ਹੋਰ ਫੁਟਕਲ ਖਰਚਿਆਂ ਦੀ ਅਦਾਇਗੀ ਅਥਾਰਟੀ ਵਲੋਂ ਕੀਤੀ ਜਾਂਦੀ ਹੈ। ਇਸ ਤੋ ਇਲਾਵਾ ਨਾਲ ਸਾਦੀਆਂ ਸਕੀਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਪੰਚਾਇੰਤ ਸੈਕਟਰੀ ਸੁਖਦੇਵ ਲਾਲ ਅਤੇ ਸਰਪੰਚ ਹਰਮੇਸ਼ ਸਿੰਘ ਖਾਸ ਤੋਰ ਤੇ ਹਾਜਰ ਸਨ। ਅੰਤ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸਿ਼ਆਰਪੁਰ ਦਾ ਕਰਮਚਾਰੀ ਰਾਕੇਸ ਕੁਮਾਰ ਸੇਵਾਦਾਰ ਅਤੇ ਪੂਨਮ ਰਾਣੀ ਪੈਰਾ ਲੀਗਲ ਵਲੰਟੀਅਰ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਪ੍ਰਚਾਰ ਸਮੱਗਰੀ ਵੰਡੀ ਗਈ।












