
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਧੀ ਨੂੰ ਜਨਮ ਦੇਣ ਤੇ ਸਹੁਰਿਆਂ ਵੱਲੋਂ ਆਪਣੀ ਨੂੰਹ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਮ੍ਰਿਤਕਾਂ ਦੀ ਭੈਣ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ 9 ਸਾਲ ਪਹਿਲਾਂ ਟੈਂਪੂ ਚਾਲਕ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਇੱਕ ਸਾਲ ਬਾਅਦ ਸੁਖਜੀਤ ਨੇ ਲੜਕੀ ਗੁਰਨੂਰ ਨੂੰ ਜਨਮ ਦਿੱਤਾ, ਜੋ ਹੁਣ 8 ਸਾਲ ਦੀ ਹੈ।

2 ਦਿਨ ਪਹਿਲਾਂ ਸੁਮਨਪ੍ਰੀਤ ਨੂੰ ਮੁੱਲਾਪੁਰ ਸਥਿਤ ਪੰਡੋਰੀ ਨਰਸਿੰਗ ਹੋਮ ਤੋਂ ਫੋਨ ਆਇਆ ਕਿ ਉਸਦੀ ਭੈਣ ਨੂੰ ਸੜੀ ਹਾਲਤ ਵਿੱਚ ਛੱਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏਐਸਆਈ ਦਲਜੀਤ ਨੇ ਦੱਸਿਆ ਕਿ ਪੀੜਤਾ ਖ਼ੁਦ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਫਿਲਹਾਲ ਪੁਲਿਸ ਨੇ ਉਸਦੇ ਪਤੀ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਸੱਸ ਸਹੁਰੇ ਦੀ ਭਾਲ ਜਾਰੀ ਕਰ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












