Friday, October 23, 2026
Home Latest ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਵੱਲੋਂ ਆਸ਼ਰਮ ਵਿੱਚ ਕਰਵਾਇਆ ਗਿਆ ਇੱਕ ਹਫਤਾਵਾਰੀ...

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਵੱਲੋਂ ਆਸ਼ਰਮ ਵਿੱਚ ਕਰਵਾਇਆ ਗਿਆ ਇੱਕ ਹਫਤਾਵਾਰੀ ਪ੍ਰੋਗਰਾਮ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ, ਕਪੂਰਥਲਾ ਵੱਲੋਂ ਆਸ਼ਰਮ ਦੇ ਅੰਦਰ ਇੱਕ ਹਫਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ, ਜੋ ਕਿ ਭਾਰਤ ਦੇ ਰਾਸ਼ਟਰੀ ਤਿਉਹਾਰ ਅਤੇ ਇਤਿਹਾਸਕ ਦਿਹਾੜੇ, 26 ਜਨਵਰੀ ਗਣਤੰਤਰ ਦਿਵਸ ਨੂੰ ਸਮਰਪਿਤ ਸੀ। ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਗੁਰਦੇਵਾਨੰਦ ਜੀ ਨੇ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।  ਇਹ ਉਹ ਮਹਾਨ ਦਿਨ ਹੈ ਜਿਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਸਕੂਲਾਂ ਵਿੱਚ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਭਾਰਤ ਦੀਆਂ ਜੜ੍ਹਾਂ ਨਾਲ ਜੋੜਨ ਵਾਲੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਭਾਰਤੀ ਝੰਡਾ ਲਹਿਰਾਇਆ ਜਾਂਦਾ ਹੈ। ਲਹਿਰਾਉਂਦੇ ਭਾਰਤੀ ਝੰਡੇ ਨੂੰ ਦੇਖ ਕੇ ਹਰ ਭਾਰਤੀ ਦੇ ਅੰਦਰ ਭਾਰਤ ਦੇਸ਼ ਪ੍ਰਤੀ ਦੇਸ਼ ਭਗਤੀ ਦੀਆਂ ਭਾਵਨਾਵਾਂ ਖਿੜਨ ਲੱਗਦੀਆਂ ਹਨ। ਸਾਡੇ ਗੁਰੂਦੇਵ ਆਸ਼ੂਤੋਸ਼ ਮਹਾਰਾਜ ਕਹਿੰਦੇ ਹਨ। 

Advertisements

ਭਾਰਤ ਵਿਸ਼ਵ ਦਾ ਹਿਰਦਾ ਹੈ, ਭਾਰਤੀ ਸੰਸਕ੍ਰਿਤੀ ਹਰ ਸੰਸਕ੍ਰਿਤੀ ਦੀ ਜਨਨੀ ਹੈ। ਇਹ ਉਹ ਦੇਸ਼ ਹੈ ਜਿਸ ਨੇ ਦੁਨੀਆ ਨੂੰ ਹਰ ਰੰਗ ਦਿੱਤਾ ਹੈ। ਇਹ ਉਹ ਦਿਨ ਹੈ ਜਦੋਂ ਸਾਡੀ ਆਜ਼ਾਦੀ ਨੂੰ ਵੀ ਕੁਝ ਨਿਯਮ ਮਿਲਦੇ ਹਨ ਕਿਉਂਕਿ ਨਿਯਮ ਮਨੁੱਖ ਦੇ ਜੀਵਨ ਵਿੱਚ ਜੀਵਨ ਨਿਰਮਾਣ ਤੋਂ ਲੈ ਕੇ ਰਾਸ਼ਟਰ ਨਿਰਮਾਣ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।  ਜਿਸ ਤਰ੍ਹਾਂ ਇੱਕ ਨਦੀ ਦਾ ਉਹੀ ਪਾਣੀ ਸਮੁੰਦਰ ਵਿੱਚ ਵਹਿੰਦਾ ਹੈ ਜੋ ਦੋ ਕਿਨਾਰਿਆਂ ਦੇ ਰੂਪ ਵਿੱਚ ਨਿਯਮਾਂ ਦੀਆਂ ਸੀਮਾਵਾਂ ਵਿੱਚ ਰਹਿੰਦਾ ਹੈ, ਇਸੇ ਤਰ੍ਹਾਂ ਆਜ਼ਾਦ ਹੋਣ ਦੇ ਬਾਵਜੂਦ ਜਦੋਂ ਅਸੀਂ ਸੰਵਿਧਾਨਕ ਤੌਰ ‘ਤੇ ਆਪਣੇ ‘ਤੇ ਕੁਝ ਨਿਯਮ ਲਾਗੂ ਕਰਦੇ ਹਾਂ ਤਾਂ ਸਾਡੀ ਉਹ ਆਜ਼ਾਦੀ ਵੀ ਨਿਰਮਾਣਕਾਰੀ ਬਣ ਜਾਂਦੀ ਹੈ। ਇਸੇ ਲਈ ਭਾਰਤ ਇੱਕ ਸੋਨੇ ਦੀ ਚਿੜੀ ਹੈ, ਇੱਕ ਵਿਸ਼ਵ ਗੁਰੂ ਹੈ, ਆਸ਼ੂਤੋਸ਼ ਮਹਾਰਾਜ ਦਾ ਕਥਨ ਹੈ ਕਿ ਭਾਰਤ ਇੱਕ ਵਿਸ਼ਵ ਗੁਰੂ ਸੀ ਅਤੇ ਭਵਿੱਖ ਵਿੱਚ ਵੀ ਰਹੇਗਾ, ਇਸ ਲਈ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਭਾਰਤੀ ਹਾਂ।

LEAVE A REPLY

Please enter your comment!
Please enter your name here