Wednesday, October 28, 2026
Home Hoshiarpur ਹਰਜਿੰਦਰ ਧਾਮੀ ਦਾ ਅਸਤੀਫਾ ਨਾਮੰਜੂਰ ਕਰਨ ਦੀ ਮੰਗ

ਹਰਜਿੰਦਰ ਧਾਮੀ ਦਾ ਅਸਤੀਫਾ ਨਾਮੰਜੂਰ ਕਰਨ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਲ ਜਹਾਨਖੇਲਾਂ ਵਿਖੇ ਸਰਕਲ ਜੱਥੇਦਾਰ ਜਗਤਾਰ ਸਿੰਘ ਦੇ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ  ਸਾਰੇ ਮੈਂਬਰਾ ਨੇ ਮੰਗ ਕੀਤੀ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਨਜੂਰ ਨਾ ਕੀਤਾ ਜਾਵੇ। ਮੀਟਿੰਗ ਵਿਚ ਸ਼ਾਮਲ ਹੋਏ ਬੀਜੇਪੀ ਦੇ ਦਿਹਾਤੀ ਮੰਡਲ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਧਾਮੀ ਦੇ ਅਸਤੀਫੇ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਘਾਟਾ ਪਵੇਗਾ।

Advertisements

ਇਸ ਕਰਕੇ ਸਰਕਲ ਜਹਾਨਖੇਲਾਂ ਦੇ ਸਾਰੇ ਮੋਹਤਬਾਰ ਪਤਵੰਤੇ ਸੱਜਣਾ ਨੇ ਇਕਮੱਤ ਹੋ ਕੇ ਸ਼੍ਰੋਮਣੀ ਕਮੇਟੀ ਦੀ ਐਕਟਿੰਗ ਕਮੇਟੀ ਨੂੰ ਅਪੀਲ ਕੀਤੀ ਕਿ ਧਾਮੀ ਦਾ ਅਸਤੀਫ਼ਾ ਨਾਮੰਜੂਰ ਕਿੱਤਾ ਜਾਵੇ। ਇਸ ਮੀਟਿੰਗ ਵਿੱਚ ਇਕਬਾਲ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ, ਮਹਿੰਦਰ ਸਿੰਘ ਬੱਲ, ਅਮਰੀਕ ਸਿੰਘ, ਸੁੱਚਾ ਸਿੰਘ ਧਾਲੀਵਾਲ, ਸੰਤ ਸਿੰਘ, ਮਹਿੰਦਰ ਸਿੰਘ ਅਤੇ ਹੋਰ ਸ਼ਾਮਲ ਸਨ।

LEAVE A REPLY

Please enter your comment!
Please enter your name here