
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਪੁਰਾਣੀ ਸਬਜ਼ੀ ਮੰਡੀ ਵਿਖੇ ਸ਼ਿਵ ਵਿਆਹ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਜੰਗਮ ਦੀ ਟੋਲੀ ਵਲੋਂ ਸ਼ਿਵ ਵਿਆਹ ਦੀ ਸੰਗਤਾਂ ਨੂੰ ਕਥਾ ਸੁਣਾਈ ਗਈ। ਇਸ ਮੌਕੇ ਮੁਹੱਲਾ ਵਾਸੀਆਂ ਵੱਲੋਂ ਸ਼ਰਧਾਲੂਆਂ ਲਈ ਸਾਰੀ ਰਾਤ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲਗਾਏ।

ਇਸ ਮੌਕੇ ਮਨਦੀਪ ਸਿੰਘ ਵਾਲੀਆ, ਅਮਨਜੋਤ ਸਿੰਘ ਵਾਲੀਆ, ਸੰਜੀਵ ਵਾਲੀਆ, ਬੱਬੂ ਵਾਲੀਆ, ਰਕੇਸ਼ ਮਾਹਣਾ, ਮਨੋਜ ਅਰੋੜਾ, ਕਾਲਾ ਲੁਹਾਰ, ਯਸ਼ਪਾਲ, ਸੌਰਵ, ਟਹਿਲ ਸਿੰਘ, ਅੰਕੁਸ਼ ਜਲੋਟਾ, ਪੰਕਜ ਧੀਰ, ਬਿੰਦੂ ਸ਼ਰਮਾ, ਰਵਿੰਦਰ ਸਿੰਘ, ਦੀਪਾ, ਗੁਰਮੇਲ ਸਿੰਘ, ਵਿਜੇ, ਚਾਹਤ ਪੁਰੀ, ਮੋਨੂੰ ਬਹਿਲ, ਬੌਬੀ ਤੇ ਸਚਿਨ ਬਹਿਲ ਆਦਿ ਹਾਜ਼ਰ ਸਨ।












