Wednesday, October 21, 2026
Home Latest ਮਹਾਸ਼ਿਵਰਾਤਰੀ ਮੌਕੇ ਸੁਰਿੰਦਰ ਸ਼ਿੰਦੀ ਤੇ ਪੰਮਾ ਵੱਲੋਂ ਲਗਾਇਆ ਗਿਆ ਖੀਰ ਦਾ ਲੰਗਰ

ਮਹਾਸ਼ਿਵਰਾਤਰੀ ਮੌਕੇ ਸੁਰਿੰਦਰ ਸ਼ਿੰਦੀ ਤੇ ਪੰਮਾ ਵੱਲੋਂ ਲਗਾਇਆ ਗਿਆ ਖੀਰ ਦਾ ਲੰਗਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਰ ਸਾਲ ਦੀ ਤ੍ਰਾਹ ਇਸ ਸਾਲ ਵੀ ਮਹਾਸ਼ਿਵਰਾਤਰੀ ਮੌਕੇ ਮਾਡਲ ਟਾਊਨ ਕਾਂਜਲੀ ਰੋਡ ਵਿਖੇ ਸੁਰਿੰਦਰਪਾਲ ਸ਼ਿੰਦੀ ਅਤੇ ਪੰਮਾ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਆਯੋਜਕਾਂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਸਾਰੇ ਆਪਣੀ ਨੇਕ ਕਮਾਈ ਚੋ ਯੋਗਦਾਨ ਪਾਕੇ ਭੋਲੇ ਸ਼ੰਕਰ ਨੂੰ ਸਮਰਪਿਤ ਮਹਾਸ਼ਿਵਰਾਤਰੀ ਵਾਲੇ ਸਾਰਾ ਦਿਨ ਕਾਜੁ, ਬਦਾਮ, ਸੌਂਗੀ, ਖੋਪੇ ਦੀ ਗਿਰੀ ਵਾਲੀ ਖਾਲਿਸ ਦੁੱਧ ਤੇ ਬਾਸਮਤੀ ਚੋਲਾਂ ਨਾਲ ਬਣੀ ਸਵਾਦੀ ਖੀਰ ਦਾ ਲੰਗਰ ਲਗਾਉਂਦੇ ਹਾਂ।

Advertisements

ਜਿਸ ਨੂੰ ਆਉਂਦਾ ਜਾਂਦਾ ਹਰੇਕ ਰਾਹਗੀਰ ਅਤੇ ਆਲੇ ਦੁਆਲੇ ਦੇ ਲੋਕ ਖਾਂਦੇ ਹਨ। ਇਸ ਮੌਕੇ ਸੁਰਿੰਦਰਪਾਲ ਸ਼ਿੰਦੀ, ਲੱਕੀ ਸਰਪੰਚ, ਪਵਨ ਕੁਮਾਰ ਪੰਮਾ, ਅਮਿਤ ਕੁਮਾਰ, ਅਮਰੇਂਦਰ ਸ਼ਾਹ, ਸ਼ਾਮੁ, ਦੀਪਕ ਠੇਕੇਦਾਰ, ਬ੍ਰਿਜ, ਵਰਿੰਦਰ, ਦਲੀਪ ਕੁਮਾਰ, ਸੰਤੋਸ਼ ਕੁਮਾਰ, ਭਗਤ, ਦੀਪਕ ਬੈਂਕ ਆਫ ਇੰਡੀਆ ਆਦਿ ਹਾਜ਼ਿਰ ਸਨ। 

LEAVE A REPLY

Please enter your comment!
Please enter your name here