
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਪਿੰਡ ਬੱਲਾਂ ਨਜ਼ਦੀਕ ਸਕੂਲੀ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਬਿਜਲੀ ਦਾ ਖੰਭਾ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਛੁੱਟੀ ਬਾਅਦ ਜਦੋਂ ਸਕੂਲ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਜਦੋਂ ਬੱਸ ਪਿੰਡ ਬੱਲਾਂ ਨਜ਼ਦੀਕ ਪਹੁੰਚੀ ਤਾਂ ਡਰਾਈਵਰ ਦੀ ਲਾਪਰਵਾਹੀ ਕਾਰਨ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਬਿਜਲੀ ਦਾ ਖੰਭਾ ਸਕੂਲ ਬੱਸ ਤੇ ਡਿੱਗ ਗਿਆ।

ਖੁਸ਼ਕਿਸਮਤੀ ਰਹੀ ਕਿ ਬਿਜਲੀ ਦੇ ਖੰਭੇ ਵਿੱਚ ਕਰੰਟ ਬੱਸ ਤੱਕ ਨਹੀਂ ਪਹੁੰਚਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਲਾਂਕਿ ਹਾਦਸੇ ਸਮੇਂ ਬਿਜਲੀ ਦੇ ਖੰਭੇ ਵਿੱਚ ਕਰੰਟ ਸੀ। ਮੌਕੇ ਤੇ ਮੌਜੂਦ ਆਸਪਾਸ ਦੇ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ 4 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।











