Wednesday, October 21, 2026
Home Latest ਵੈਲਡਿੰਗ ਕਰਦੇ ਸਮੇਂ ਟੁੱਟੀ ਸ਼ੈੱਡ, ਨੌਜ਼ਵਾਨ ਦੀ ਮੌਕੇ ਤੇ ਮੌਤ

ਵੈਲਡਿੰਗ ਕਰਦੇ ਸਮੇਂ ਟੁੱਟੀ ਸ਼ੈੱਡ, ਨੌਜ਼ਵਾਨ ਦੀ ਮੌਕੇ ਤੇ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਇਕ ਜ਼ਿੰਕ ਪਲੇਂਟਿੰਗ ਫ਼ੈਕਟਰੀ ਵਿਚ ਸ਼ੈੱਡ ਵੈਲਡਿੰਗ ਕਰਦੇ ਸਮੇਂ ਅਚਾਨਕ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 1 ਨੌਜ਼ਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਮੀਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਮੀਰ ਜ਼ਿੰਕ ਪਲੇਂਟਿੰਗ ਫ਼ੈਕਟਰੀ ਵਿਚ ਸ਼ੈੱਡ ਦੀ ਵੈਲਡਿੰਗ ਕਰ ਰਿਹਾ ਸੀ ਤੇ ਅਚਾਨਕ ਸ਼ੈੱਡ ਟੁੱਟ ਗਈ ਤੇ ਉਹ ਕਰੀਬ 4 ਫ਼ੁੱਟ ਡੂੰਘੀ ਤੇਜ਼ਾਬ ਵਾਲੀ ਹੌਦੀ ਵਿੱਚ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ।

Advertisements

ਆਸਪਾਸ ਦੇ ਲੋਕਾਂ ਨੇ ਤੁਰੰਤ ਉਸਨੂੰ ਹੌਦੀ ਤੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here