ਕੋਮੀ ਸਿਹਤ ਮਿਸ਼ਨ ਮੁਲਾਜਿਮਾਂ ਨੇ ਕਾਲੇ ਰਿਬਨ ਬੰਨ ਕੇ ਪ੍ਰਗਟਾਇਆ ਰੋਸ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼) ਰਿਪੋਰਟ-ਭੁਪੇਸ਼ ਪ੍ਰਜਾਪਤਿ। ਕੌਮੀ ਸਿਹਤ ਮਿਸ਼ਨ ਦੇ ਸਮੂਹ ਮੁਲਾਜ਼ਮ ਪਿਛਲੇ 18 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਬਹੁਤ ਹੀ ਘੱਟ ਤਨਖ•ਾਹਾਂ ਤੇ ਠੇਕੇ ਤੇ ਕੰਮ ਕਰ ਰਹੇ ਹਨ। ਇਸੇ ਗੱਲ ਦੇ ਰੋਸ ਵਜੋਂ ਅੱਜ ਜ਼ਿਲਾ ਹੁਸ਼ਿਆਰਪੁਰ ਵਿੱਚ ਕੰਮ ਕਰਦੇ  ਐਨ.ਐਚ.ਐਮ. ਦੇ ਸਮੂਹ ਮੁਲਾਜ਼ਮਾਂ ਵੱਲੋਂ ਕਾਲੇ ਰਿਬਨ ਬੰਨ ਕੇ ਰੋਸ ਪ੍ਰਗਟਾਵਾ ਕੀਤਾ। ਇਸ ਇਸ ਸਬੰਧੀ ਹੋਣ ਜਾਣਕਾਰੀ ਦਿੰਦੇ ਹੋਏ ਐਨ.ਐਚ.ਐਮ. ਯੂਨੀਅਨ ਦੇ ਜ਼ਿਲਾ ਪ੍ਰਧਾਨ ਤਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾਇਆ ਗਿਆ ਸੀ।

Advertisements

ਪਰੰਤੂ ਮੌਜੂਦਾ ਸਰਕਾਰ ਉਸ ਐਕਟ ਨੂੰ ਲਾਗੂ ਨਹੀਂ ਕਰ ਰਹੀ। ਇੱਥੇ ਇਹ ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਸਰਵਿਸ ਬਾਏ ਲਾਅਜ਼ ਦੀ ਪਾਲਣਾ ਕਰਦੇ ਹੋਏ ਸਮੂਹ ਐਨ.ਐਚ.ਐਮ. ਮੁਲਾਜ਼ਮਾਂ ਨੂੰ ਪੇ ਸਕੇਲ ਦੇ ਦਿੱਤੇ ਹਨ। ਜਦਕਿ ਪੰਜਾਬ ਦੇ ਸਿਹਤ ਮੰਤਰੀ ਨੇ ਹਰਿਆਣਾ ਸਰਕਾਰ ਤੀ ਤਰਜ਼ ਤੇ ਹੀ ਸਰਵਿਸ ਬਾਏ ਲਾਅਜ਼ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ।

ਪਿਛਲੇ ਦਿਨੀ ਕੇਂਦਰ ਸਰਕਾਰ ਨੇ ਸਿਹਤ ਵਿਭਾਗ ਪੰਜਾਬ ਦੇ ਪ੍ਰਮੁੱਖ ਸੱਕਤਰ ਸ਼੍ਰੀਮਤੀ ਅੰਜਲੀ ਭੰਵਰਾ ਨੂੰ ਹਦਾਇਤਾਂ ਕੀਤੀਆਂ ਸੀ ਕਿ ਐਨ.ਐਚ.ਐਮ. ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਤਨਖ•ਾਹਾਂ ਵਧਾਉਣਾ ਤੇ ਪੇ ਸਕੇਲ ਲਗਾਉਣਾ ਰਾਜ ਸਰਕਾਰ ਦੀ ਜਿਮ•ੇਵਾਰੀ ਹੈ। ਪਰ ਸਰਕਾਰੀ ਹਦਾਇਤਾਂ ਮੁਤਾਬਕ ਐਨ.ਐਚ.ਐਮ. ਦੇ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਹੈ।

ਕੱਚੇ ਮੁਲਾਜ਼ਮ ਇਹ ਵੀ ਮੰਗ ਕਰਦੇ ਹਨ ਕਿ ਸਿਹਤ ਵਿਭਾਗ ਵਿੱਚ ਐਨ.ਐਚ.ਐਮ. ਮੁਲਾਜ਼ਮਾਂ ਨੂੰ ਮੁਫਤ ਇਲਾਜ ਦੀ ਸਹੂਲਤ, ਬੀਮਾ ਸਹੂਲਤ, ਕੁਆਟਰਾਂ ਦੀ ਸਹੂਲਤ ਅਤੇ ਹੋਣ ਬਣਦੇ ਲਾਭ ਦਿੱਤੇ ਜਾਣ। ਸਾਲ 2011 ਅਤੇ 2015 ਵਿੱਚ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਦੇ ਦਿਨਾਂ ਦੀਆਂ ਤਨਖ•ਾਹਾਂ ਵੀ ਜਾਰੀ ਕੀਤੀਆਂ ਜਾਣ। ਮੁਲਾਜ਼ਮਾਂ ਨੇ ਕਿਹਾ ਕਿ ਮੰਗਾਂ ਨਾਂ ਮੰਨੇ ਜਾਣ ਦੀ ਸੂਰਤ ਵਿੱਚ ਸਟੇਟ ਪੱਧਰ ਤੇ ਸੰਘਰਸ਼ ਨੂੰ ਤੇਜ਼ ਕਰਨ ਦੀ ਰੂਪ ਰੇਖਾ ਜਲਦ ਹੀ ਉਲੀਕੀ ਜਾਵੇਗੀ ਜਿਸਦੀ ਜਿਮ•ੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।  ਇਸ ਮੌਕੇ ਤੇ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮ ਅਨੁਰਾਧਾ ਠਾਕੁਰ, ਡਾ. ਸ਼ੈਲੇਸ਼, ਅਨੀਤਾ ਰਾਣੀ, ਪਲਵਿੰਦਰ ਸਿੰਘ, ਸੁਮੀਤ, ਰਾਹੁਲ, ਸਹਿਤ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here