Wednesday, October 21, 2026
Home Latest ਆਟੋ ਚਾਲਕ ਬਣਾ ਰਿਹਾ ਸੀ 12 ਸਾਲਾਂ ਲੜਕੀ ਨੂੰ ਹਵਸ ਦਾ ਸ਼ਿਕਾਰ,...

ਆਟੋ ਚਾਲਕ ਬਣਾ ਰਿਹਾ ਸੀ 12 ਸਾਲਾਂ ਲੜਕੀ ਨੂੰ ਹਵਸ ਦਾ ਸ਼ਿਕਾਰ, ਗ੍ਰਿਫਤਾਰ  

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਸ਼ਹਿਰ ਸ਼ਾਹੀ ਇੱਕ ਆਟੋ ਚਾਲਕ ਵੱਲੋਂ ਨਾਬਾਲਿਗ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਲਾਕਾਰ ਕਰਨ ਵਾਲਾ ਉਕਤ ਮੁਲਜ਼ਮ ਸਕੂਲ ਦਾ ਆਟੋ ਡਰਾਈਵਰ ਸੀ, ਜੋ ਕਿ ਕਈ ਮਹੀਨਿਆਂ ਤੋਂ ਬੱਚੀ ਨੂੰ ਸਕੂਲ ਲੈਕੇ ਜਾਂਦਾ ਤੇ ਛੱਡਣ ਵੀ ਆਉਦਾ ਸੀ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਦੀ ਅਚਾਨਕ ਸਿਹਤ ਵਿਗੜ੍ਹ ਗਈ ਤੇ ਜਦੋਂ ਉਹ ਉਸਨੂੰ ਡਾਕਟਰ ਕੋਲ ਚੈੱਕਅਪ ਲਈ ਲੈ ਕੇ ਗਏ ਤਾਂ ਪਤਾ ਲੱਗਾ ਕਿ ਬੱਚੀ ਗਰਭਵਤੀ ਹੈ।

Advertisements

ਜਦੋਂ ਪਰਿਵਾਰਕ ਮੈਬਰਾਂ ਨੇ ਬੱਚੀ ਨੂੰ ਪੁੱਛਿਆ ਤਾਂ ਉਸਨੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਨਾਲ ਆਟੋ ਚਾਲਕ ਉਸ  ਨਾਲ ਬਲਾਤਕਾਰ ਕਰਦਾ ਰਿਹਾ ਤੇ ਉਸਨੇ ਦੱਸਿਆ ਕਿ ਆਟੋ ਡਰਾਈਵਰ ਨੇ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਵੀ ਦੱਸੇਗੀ ਤਾਂ ਉਹ ਉਸਨੂੰ ਮਾਰ ਦੇਵੇਗਾ। ਪੀੜਤਾ ਨੇ ਡਰ ਕਾਰਨ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਪਰਿਵਰਕ ਮੈਬਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮ ਆਟੋ ਡਰਾਈਵਰ ਸ਼ੁਭਮ ਕਨੌਜੀਆ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here