
ਮੋਗਾ (ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੋੜਾ। ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਇੰਸਪੈਕਟਰ ਪ੍ਰਤਾਪ ਸਿੰਘ, ਮੁੱਖ ਅਫਸਰ ਥਾਣਾ ਸਿਟੀ ਮੋਗਾ ਦੀ ਪੁਲਿਸ ਪਾਰਟੀ ਵੱਲੋਂ 03 ਵਿਅਕਤੀਆ ਨੂੰ ਕਾਬੂ ਕਰਕੇ ਉਹਨਾ ਪਾਸੋਂ 02 ਪਿਸਟਲ ਸਮੇਤ 15 ਰੌਦ ਅਤੇ 9 ਲੱਖ ਰੁਪਏ ਅਤੇ ਆਈ-20 ਗੱਡੀ ਨੰਬਰੀ ਪੀਬੀ 46 ਏਈ 2774 ਬ੍ਰਾਮਦ ਕੀਤੀ ਗਈ।
ਇਹ ਕਿ ਸ.ਥ ਮੋਹਕਮ ਸਿੰਘ 59/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਇਲਾਕਾ ਗਸ਼ਤ ਦਾ ਰਵਾਨਾ ਸੀ ਤਾ ਸ:ਥ: ਮੋਹਕਮ ਸਿੰਘ 59/ਮੋਗਾ ਨੂੰ ਇਤਲਾਹ ਮਿਲੀ ਕਿ ਰੋਸ਼ਨਦੀਪ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਹਕੂਮਤਵਾਲਾ ਜਿਲਾ ਫਿਰੋਜਪੁਰ, ਅਕਾਸ਼ਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਭੰਗਾਲੀ (ਨਰਾਇਣਗੜ) ਜਿਲਾ ਫਿਰੋਜਪੁਰ ਅਤੇ ਗੁਰਜੰਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਖਿਆਲਾ ਕਲਾ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਅੱਜ ਆਈ-20 ਗੱਡੀ ਨੰਬਰੀ ਪੀਬੀ 46 ਏਈ 2774 ਤੇ ਆਏ ਹਨ, ਜੋ ਗੈਗਸ਼ਟਰ ਅਤੇ ਸਮੱਗਲਰ ਕਿਸਮ ਦੇ ਆਦਮੀ ਹਨ, ਜਿੰਨਾ ਕੋਲ ਨਜਾਇਜ ਅਸਲਾ ਅਤੇ ਭਾਰੀ ਮਾਤਰਾ ਵਿੱਚ ਨਗਦੀ ਹੈ ਅਤੇ ਅੱਜ ਮੋਗਾ ਤੋਂ ਕੋਟਕਪੂਰਾ ਹਾਈਵੇ ਤੇ ਬਣੇ ਸਾਈ ਧਾਮ ਮੰਦਰ ਦੇ ਪਿਛਲੇ ਪਾਸੇ ਰਣਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਵਿਸ਼ਵਕਰਮਾ ਨਗਰ ਬੈਕ ਸਾਈਡ ਧਾਮ ਮੰਦਰ ਮੋਗਾ ਦੇ ਘਰ ਵਿੱਚ ਰੁਕੇ ਹਨ ਅਤੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਬੈਠੇ ਹਨ, ਜੇਕਰ ਹੁਣੇ ਹੀ ਰਣਦੀਪ ਸਿੰਘ ਉਕਤ ਦੇ ਘਰ ਰੇਡ ਕੀਤਾ ਜਾਵੇ ਤਾ ਇਹਨਾ ਨੂੰ ਕਾਬੂ ਕਰਕੇ ਇਹਨਾ ਪਾਸੋ ਨਜਾਇਜ ਅਸਲਾ ਅਤੇ ਭਾਰੀ ਮਾਤਰਾ ਵਿੱਚ ਨਗਦੀ ਬਰਾਮਦ ਹੋ ਸਕਦੀ ਹੈ। ਮੋਹਕਮ ਸਿੰਘ 59/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਮੁਖਬਰ ਦੀ ਦੱਸੀ ਜਗਾ ਪਰ ਰੇਡ ਕੀਤਾ ਗਿਆ ਜਿਥੋ ਰੋਸ਼ਨਦੀਪ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਹਕੂਮਤਵਾਲਾ ਜਿਲਾ ਫਿਰੋਜਪੁਰ,ਅਕਾਸ਼ਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਭੰਗਾਲੀ (ਨਰਾਇਣਗੜ)ਜਿਲਾ ਫਿਰੋਜਪੁਰ ਅਤੇ ਗੁਰਜੰਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਖਿਆਲਾ ਕਲਾ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਇਕ ਪਿਸਟਲ 5 ਅਤੇ ਇੱਕ ਪਿਸਟਲ ਸਮੇਤ 15 ਰੌਦ ਅਤੇ 9 ਲੱਖ ਰੁਪਏ ਭਾਰਤੀ ਕਰੰਸੀ ਅਤੇ ਇੱਕ ਕਾਰ ਆਈ-20 ਗੱਡੀ ਨੰਬਰੀ ਪੀਬੀ 46 ਏਈ 2774 ਬਰਾਮਦ ਕੀਤੀ ਗਈ ।
ਗ੍ਰਿਫਤਾਰ ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਨ ਉਕਤਾਨ ਪਰ ਪਹਿਲਾ ਵੀ ਸੰਗੀਨ ਅਪਰਾਧਾ ਦੇ ਮੁਕੱਦਮੇ ਦਰਜ ਹਨ, ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।













