
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਰੇਲਵੇ ਸਟੇਸ਼ਨ ਨੇੜੇ ਕੂੜੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਹਾਈ ਟੈਂਸ਼ਨ ਤਾਰਾਂ ਵੀ ਅੱਗ ਦੀ ਲਪੇਟ ’ਚ ਆ ਗਈਆਂ। ਜਾਣਕਾਰੀ ਮੁਤਾਬਿਕ ਅੱਗ ਨੇ ਵੇਖਦਿਆਂ ਹੀ ਵੇਖਦਿਆਂ ਰੇਲਵੇ ਦੇ ਗੋਦਾਮ ਤੱਕ ਪਹੁੰਚ ਗਈ। ਜਿਸ ਕਾਰਨ ਪਲਾਸਟਿਕ ਦੀਆਂ ਪਾਈਪਾਂ ਤੇ ਜਨਰੇਟਰ ਸੜ ਕੇ ਸੁਆਹ ਹੋ ਗਿਆ। ਆਲਾ ਅਧਿਕਾਰੀ ਨਰੇਸ਼ ਨੇ ਦੱਸਿਆ ਕਿ ਅੱਗ ’ਤੇ ਫਿਲਹਾਲ ਕਾਬੂ ਪਾ ਲਿਆ ਗਿਆ ਹੈ। ਪਰ ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ। ਗਲੀਆਂ ਤੰਗ ਥਾਂ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮਾਂ ਨੂੰ ਪਹੁੰਚਣ ’ਚ ਮੁਸ਼ਕਿਲ ਹੋਈ।

ਫਾਇਰ ਬ੍ਰਿਗੇਡ ਦੀਆਂ 5 ਤੋਂ 6 ਗੱਡੀਆਂ ਨੇ ਭਿਆਨਕ ਅੱਗ ’ਤੇ ਕਾਬੂ ਪਾਇਆ। ਅੱਗ ਲਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੂਜੇ ਪਾਸੇ ਚੰਡੀਗੜ੍ਹ ਮੁਹਾਲੀ ਬਾਰਡਰ ’ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਸੜਕ ਕੰਢੇ ਖਾਲੀ ਥਾਂ ’ਚ ਪਈ ਰਹਿੰਦ ਖੂੰਹਦ ਨੂੰ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਫਿਲਹਾਲ ਮੌਕੇ ’ਤੇ ਪਹੂੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਭਿਆਨਕ ਅੱਗ ’ਤੇ ਕਾਬੂ ਪਾਇਆ।












