Monday, October 26, 2026
Home Latest ਇਮਾਰਤ ਡਿੱਗਣ ਕਾਰਨ 4 ਦੀ ਮੌਤ, 18 ਜ਼ਖਮੀ, ਕਈਆਂ ਦੇ ਮਲਬੇ ਹੇਠਾਂ...

ਇਮਾਰਤ ਡਿੱਗਣ ਕਾਰਨ 4 ਦੀ ਮੌਤ, 18 ਜ਼ਖਮੀ, ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ  

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਮੁਸਤਫਾਬਾਦ ਵਿੱਚ ਦੇਰ ਰਾਤ ਇੱਕ 4 ਮੰਜਿਲਾਂ ਇਮਾਰਤ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਹਿਚਾਣ ਚਾਂਦਨੀ, ਦਾਨਿਸ਼, ਰੇਸ਼ਮਾ ਤੇ ਨਵੀਦ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਫਾਇਰ ਸਰਵਿਸ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਇੱਕ ਘਰ ਢਹਿ ਗਿਆ ਹੈ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਪੂਰੀ ਇਮਾਰਤ ਢਹਿ ਗਈ ਸੀ ਤੇ ਲੋਕ ਮਲਬੇ ਹੇਠਾਂ ਫਸ ਗਏ ਸਨ।

Advertisements

ਉਹਨਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹਨ।  

LEAVE A REPLY

Please enter your comment!
Please enter your name here