Thursday, October 15, 2026
Home Chandigarh ਪੰਜਾਬ ਹਰਿਆਣਾ ਹਾਈ ਕੋਰਟ ਨੇ ਚੀਫ਼ ਜਸਟਿਸ ਸਮੇਤ 132 ਜੱਜਾਂ ਦੇ ਕੀਤੇ...

ਪੰਜਾਬ ਹਰਿਆਣਾ ਹਾਈ ਕੋਰਟ ਨੇ ਚੀਫ਼ ਜਸਟਿਸ ਸਮੇਤ 132 ਜੱਜਾਂ ਦੇ ਕੀਤੇ ਤਬਾਦਲੇ

transfers-punjab

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਚੀਫ਼ ਜਸਟਿਸ ਸਮੇਤ 132 ਜੱਜਾਂ ਦਾ ਤਬਾਦਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੱਜਾਂ ਦੀ ਲਿਸਟ ਸੁਰੇਸ਼ ਕੁਮਾਰ ਗੋਇਲ ਨੂੰ ਬਠਿੰਡਾ ਤੋਂ ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਸੀਨੀਅਰ ਸਿਵਲ ਜੱਜ ਵਜੋਂ ਅਹੁਦਾ ਸੰਭਾਲਣਗੇ। ਅਸ਼ੋਕ ਕੁਮਾਰ ਚੌਹਾਨ ਨੂੰ ਫਿਰੋਜ਼ਪੁਰ ਤੋਂ ਫਤਹਿਗੜ੍ਹ ਸਾਹਿਬ ਭੇਜਿਆ ਗਿਆ ਹੈ। ਰਾਜਵੰਤ ਕੌਰ ਦਾ ਤਬਾਦਲਾ ਕਪੂਰਥਲਾ ਤੋਂ ਪਠਾਨਕੋਟ ਕਰ ਦਿੱਤਾ ਗਿਆ। ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਗੁਰਜੀਤ ਕੌਰ ਢਿੱਲੋਂ ਨੂੰ ਫਤਿਹਗੜ੍ਹ ਸਾਹਿਬ ਭੇਜਿਆ ਗਿਆ ਹੈ।

Advertisements

ਗੁਰਕ੍ਰਿਪਾਲ ਸਿੰਘ ਸੇਖੋਂ ਨੂੰ ਸੰਗਰੂਰ ਤੋਂ ਬਠਿੰਡਾ ਤਬਦੀਲ ਕਰ ਦਿੱਤਾ ਗਿਆ ਹੈ। ਹਿਮਾਂਸ਼ੀ ਗਲਹੋਤਰਾ ਨੂੰ ਰੂਪਨਗਰ ਤੋਂ ਫਾਜ਼ਿਲਕਾ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉੱਥੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਹੈ। ਅਜੇ ਮਿੱਤਲ ਨੂੰ ਬਰਨਾਲਾ ਤੋਂ ਫਾਜ਼ਿਲਕਾ ਭੇਜਿਆ ਗਿਆ ਹੈ। ਅਮਨਦੀਪ ਕੌਰ-2 ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਤਬਦੀਲ ਕਰਕੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਹੇਮ ਅੰਮ੍ਰਿਤ ਮਾਹੀ ਨੂੰ ਫਾਜ਼ਿਲਕਾ ਤੋਂ ਗੁਰਦਾਸਪੁਰ ਅਤੇ ਰਮਨੀਤ ਕੌਰ ਨੂੰ ਗੁਰਦਾਸਪੁਰ ਤੋਂ ਮਲੇਰਕੋਟਲਾ ਭੇਜਿਆ ਗਿਆ ਹੈ, ਜਿੱਥੇ ਉਹ ਨਵੀਂ ਅਦਾਲਤ ਦੀ ਸਥਾਪਨਾ ਦੇ ਹਿੱਸੇ ਵਜੋਂ ਚਾਰਜ ਸੰਭਾਲਣਗੇ। ਇਸੇ ਲੜੀ ਤਹਿਤ ਜਗਮਿਲਾਪ ਸਿੰਘ ਖੁਸ਼ਦਿਲ, ਹਿਰਦੇਜੀਤ ਸਿੰਘ, ਰੂਪਾ ਧਾਲੀਵਾਲ, ਮਹੇਸ਼ ਕੁਮਾਰ, ਬਲਜਿੰਦਰ ਕੌਰ ਮਾਨ, ਡੇਜ਼ੀ ਬੰਗੜ  ਏਕਤਾ ਸਹੋਤਾ, ਰਜਿੰਦਰ ਸਿੰਘ ਨਾਗਪਾਲ, ਹਰੀਸ਼ ਕੁਮਾਰ, ਸੁਰੇਖਾ ਡਡਵਾਲ, ਅਤੇ ਹੋਰ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਕਈ ਅਧਿਕਾਰੀਆਂ ਨੂੰ ਸਿਵਲ ਜੱਜ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਦੇ ਅਹੁਦਿਆਂ ਤੇ ਤਰੱਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਨਵੀਆਂ ਅਦਾਲਤਾਂ ਦੀ ਸਥਾਪਨਾ ਕਾਰਨ, ਕਈ ਅਧਿਕਾਰੀਆਂ ਨੂੰ ਨਵੀਆਂ ਥਾਵਾਂ ਤੇ ਵੀ ਤਾਇਨਾਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here