
ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼)। ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਵਿੱਚ ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਦੇ ਅਚਾਨਕ ਬਿਆਸ ਦਰਿਆ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪੱਪੂ ਉਮਰ 35 ਸਾਲਾਂ ਤੇ ਉਸਦੀ ਭੈਣ ਆਸ਼ੂ ਦੇ ਰੂਪ ਵਿੱਚ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਭੈਣ ਭਰਾ ਦਰਿਆ ਬਿਆਸ ਦੇ ਕੰਢੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਤੇ ਘਰ ਵਾਪਸ ਪਰਤਣ ਸਮੇਂ ਜਦੋਂ ਉਹ ਹੱਥਮੂੰਹ ਧੋਣ ਤੇ ਪਾਣੀ ਪੀਣ ਲਈ ਦਰਿਆ ਕਿਨਾਰੇ ਗਏ ਤਾਂ ਅਚਾਨਕ ਪੈਰ ਤਿਲਕਣ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਵੇਂ ਭੈਣ ਭਰਾ ਡੁੱਬ ਗਏ। ਆਸਪਾਸ ਦੇ ਲੋਕਾਂ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਖੋਰਾਂ ਦੀ ਮੱਦਦ ਨਾਲ ਪੱਪੂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਤੇ ਉਸਦੀ ਭੈਣ ਆਸ਼ੂ ਦੀ ਭਾਲ ਕੀਤੀ ਜਾ ਰਹੀ ਹੈ।











