ਨਿਗਮ ਦੀ ਟੀਮ ਨੇ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ ਕਬਜੇ ਹਟਾਏ, ਕੀਤੇ 7 ਚਲਾਨ 

ਹੁਸ਼ਿਆਰਪੁਰ (ਦਾ ਸਟਲੈਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਜਿਸ ਵਿਚ ਦੀਪਕ ਸ਼ਰਮਾ, ਤਿਲਕ ਰਾਜ ਸ਼ਰਮਾ, ਗਣੇਸ਼ ਸੂਦ, ਸੰਨੀ, ਪ੍ਰਦੀਪ ਕੁਮਾਰ ਅਤੇ ਰਾਜ ਕੁਮਾਰ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਬਹਾਦਰਪੁਰ, ਗੌਰਾ ਗੇਟ, ਕੌਤਵਾਲੀ ਬਜਾਰ, ਘੰਟਾ ਘਰ, ਕਮਾਲਪੁਰ ਚੌਂਕ, ਬੱਸ ਸਟੈਂਡ,

Advertisements

ਫਗਵਾੜਾ ਰੋਡ, ਬਸੀ ਖਵਾਜੂ, ਪੁਰਾਣੀ ਸਬਜੀ ਮੰਡੀ ਅਤੇ ਗਊਸ਼ਾਲਾ ਬਜਾਰ ਦਾ ਦੌਰਾ ਕੀਤਾ 7 ਦੁਕਾਨਦਾਰਾਂ ਦੇ ਚਲਾਨ ਕੱਟੇ ਅਤੇ ਦੁਕਾਨਦਾਰਾਂ ਵਲੋ ਨਗਰ ਨਿਗਮ ਦੀ ਜਗਾ ਦੇ ਰੱਖੇ ਗਏ ਸਮਾਨ ਨੂੰ ਕਬਜ਼ੇ ਵਿੱਚ ਲਿਆ। ਉਹਨਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣਾ ਸਮਾਨ ਦੁਕਾਨ ਦੇ ਬਾਹਰ ਸੜਕ ਤੇ ਨਾਂ ਲਗਾਉਣ ਇਸ ਨਾਲ ਸ਼ਹਿਰ ਵਿੱਚ ਆਵਾਜਾਈ ਅਤੇ ਟਰੈਫਿਕ ਦੀ ਸੱਮਸਿਆ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਜਗਾ ਤੇ ਸਮਾਨ ਰਖੱਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here