
ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਪਿੰਡ ਬਹਾਵਲਵਾਲਾ ਵਿੱਚ, ਇੱਕ ਨਵ-ਵਿਆਹੇ ਨੌਜਵਾਨ ਵੱਲੋਂ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਵੰਤ ਸਿੰਘ ਉਮਰ 23 ਸਾਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਸੁਖਵੰਤ ਦਾ ਵਿਆਹ ਸਿਮਰਨਦੀਪ ਨਾਲ ਹੋਇਆ ਸੀ ਤੇ ਸਿਮਰਨ ਸੁਖਵੰਤ ਨਾਲ ਝਗੜਾ ਕਰਕੇ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਿਮਰਨ ਤੇ ਉਸਦੀ ਮਾਂ ਉਸਨੂੰ ਫ਼ੋਨ ਤੇ ਧਮਕੀ ਦਿੰਦੇ ਸਨ ਕਿ ਉਹ ਵਾਪਸ ਨਹੀਂ ਆਵੇਗੀ।

ਇਸ ਕਾਰਨ ਸੁਖਵੰਤ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਗਿਆ ਸੀ। 13 ਮਈ ਦੀ ਸਵੇਰ ਨੂੰ, ਉਹ ਘਰੋਂ ਨਿਕਲਿਆ ਤੇ ਅਮਰਪੁਰਾ-ਭਾਗੂ ਰੋਡ ਤੇ ਕਿੱਕਰ ਦੇ ਦਰੱਖ਼ਤ ਨਾਲ ਫ਼ਾਹਾ ਲੈ ਲਿਆ। ਉਸਦੀ ਲਾਸ਼ 2 ਦਿਨਾਂ ਬਾਅਦ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ਤੇ ਆਰੋਪੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।












