
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪਾਕਿਸਤਾਨ ਨਾਲ ਲੱਗਦੀ ਸਰਹੱਦ ਵਾਲੇ ਸੂਬਿਆਂ ਵਿੱਚ ਕੱਲ੍ਹ ਮੁੜ ਤੋਂ ਮੌਕਡਰਿੱਲ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ, ਰਾਜਸਥਾਨ, ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਕੱਲ੍ਹ ਸ਼ਾਮ ਨੂੰ ਫੌਜ ਵੱਲੋਂ ਮੌਕ ਡ੍ਰਿਲ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਫੌਜ ਵੱਲੋਂ ਇਹ ਸਿਵਿਲ ਸੇਫਟੀ ਮੌਕ ਡਰਿੱਲ ਕਿਸੇ ਵੀ ਆਉਣ ਵਾਲੇ ਖ਼ਤਰੇ ਨੂੰ ਦੇਖਦੇ ਹੋਏ ਸਰਹੱਦੀ ਸੂਬਿਆਂ ਵਿੱਚ ਕੱਲ੍ਹ ਸ਼ਾਮ ਨੂੰ ਕੀਤੀ ਜਾਵੇਗੀ।

ਪੰਜਾਬ ਵਿਚ ਸਰਹੱਦੀ ਸੂਬਿਆਂ ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ, ਤਰਨਤਾਰਨ ਅਤੇ ਫਾਜ਼ਿਲਕਾ ਵਿੱਚ ਇਹ ਸਿਵਿਲ ਡਿਫੈਂਸ ਮੌਕਡਰਿੱਲ ਕੀਤੀ ਜਾਵੇਗੀ। ਜਿਵੇਂ ਪਹਿਲਾਂ ਸ਼ਾਮ ਨੂੰ ਬਲੈਕ ਆਊਟ ਹੁੰਦਾ ਸੀ ਅਤੇ ਜੰਗੀ ਸਾਇਰਨ ਵੱਜਦੇ ਸਨ ਉਸ ਤਰੀਕੇ ਦਾ ਹੀ ਅਭਿਆਸ ਕੱਲ੍ਹ ਨੂੰ ਦੁਹਰਾਇਆ ਜਾ ਸਕਦਾ ਹੈ। ਹਾਲਾਂਕਿ ਇਸਦੀ ਪੁਸ਼ਟੀ ਅਜੇ ਨਹੀਂ ਹੋਈ ਹੈ।












