Wednesday, October 21, 2026
Home Latest 3 ਦਿਨਾਂ ਤੋਂ ਲਾਪਤਾ ਹਰਿਆਣਾ ਦੀ ਮਾਡਲ ਸ਼ੀਤਲ ਦੀ ਲਾਸ਼ ਬਰਾਮਦ

3 ਦਿਨਾਂ ਤੋਂ ਲਾਪਤਾ ਹਰਿਆਣਾ ਦੀ ਮਾਡਲ ਸ਼ੀਤਲ ਦੀ ਲਾਸ਼ ਬਰਾਮਦ

ਹਰਿਆਣਾ (ਦ ਸਟੈਲਰ ਨਿਊਜ਼)। 3 ਦਿਨਾਂ ਤੋਂ ਲਾਪਤਾ ਚੱਲ ਰਹੀ ਹਰਿਆਣਵੀ ਮਾਡਲ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸ਼ੀਤਲ ਉਰਫ ਸਿੰਮੀ ਚੌਧਰੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਦੀ ਗਲਾ ਵੱਢ ਕੇ ਹੱਤਿਆ ਕੀਤੀ ਗਈ ਹੈ। ਜਾਣਕਾਰੀ ਦਿੰਦੇ ਸ਼ੀਤਲ ਦੀ ਭੈਣ ਨੇਹਾ ਨੇ ਦੱਸਿਆ ਕਿ ਸ਼ੀਤਲ ਸ਼ੂਟਿੰਗ ਤੇ ਗਈ ਹੋਈ ਸੀ ਤੇ ਉਸ ਨਾਲ ਉਸਦਾ ਇੱਕ ਦੋਸਤ ਵੀ ਗਿਆ ਸੀ। ਸ਼ੀਤਲ ਨੇ ਆਪਣੀ ਭੈਣ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਹ ਕੁੱਝ ਸਮੇਂ ਬਾਅਦ ਘਰ ਆਵੇਗੀ। ਜਿਸ ਤੋਂ ਬਾਅਦ ਸ਼ੀਤਲ ਘਰ ਨਹੀਂ ਪਰਤੀ, ਪਰ ਉਸਦੇ ਦੋਸਤ ਦੀ ਕਾਰ ਨਹਿਰ ਵਿੱਚੋਂ ਮਿਲੀ।

Advertisements

ਸ਼ੀਤਲ ਨੇ ਨੇਹਾ ਨੂੰ ਵੀਡੀਓ ਕਾਲ ਕਰਕੇ ਦੋਸਤ ਤੇ ਕੁੱਟਮਾਰ ਕਰਨ ਦਾ ਆਰੋਪ ਲਗਾਇਆ ਸੀ ਅਤੇ ਇਹ ਵੀ ਕਿਹਾ ਸੀ ਕਿ ਉਸਨੇ ਉਸਦੀ ਗਰਦਨ ਤੇ ਵਾਰ ਕੀਤਾ ਹੈ। ਜਿਸ ਤੋਂ ਬਾਅਦ ਉਸਦਾ ਸ਼ੀਤਲ ਨਾਲ ਸੰਪਰਕ ਟੁੱਟ ਗਿਆ। ਜਿਸਤੋਂ ਬਾਅਦ ਉਸਨੇ ਸ਼ੀਤਲ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਅਧਾਰ ਤੇ ਪੁਲਿਸ ਨੇ ਉਸਦੀ ਭਾਲ ਜਾਰੀ ਕਰ ਦਿੱਤੀ ਸੀ ਜਿਸਤੋਂ ਬਾਅਦ ਜਾਂਚ ਦੌਰਾਨ ਉਸਦੀ ਲਾਸ਼ ਖਰਖੋਦਾ ਦੇ ਐਨਸੀਆਰ ਵਾਟਰ ਚੈਨਲ ਵਿੱਚੋਂ ਮਿਲੀ।

LEAVE A REPLY

Please enter your comment!
Please enter your name here