
ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ-ਦੀਪਕ ਭਾਟੀਆ। ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕੇਸ਼ ਕੁਮਾਰ ਐਸ.ਪੀ ਡੀ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ DSP ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਹਾਜੀਪੁਰ ਦੀ ਅਗਵਾਹੀ ਹੇਠ ਧੋਖਾ ਧੜੀ ਤੇ ਠੱਗੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਏ.ਐਸ.ਆਈ ਅਨੀਤਾ ਦੇਵੀ 1773/ਹੁਸ਼ਿ. ਵੱਲੋਂ ਬਰ ਬਿਆਨ ਲਕਛਮੀ ਦੇਵੀ ਪਤਨੀ ਸੁਖਵਿੰਦਰ ਸਿੰਘ ਵਾਸੀ ਹਾਜੀਪੁਰ ਥਾਣਾ ਹਾਜੀਪੁਰ, ਬਰਖਿਲ਼ਾਫ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ, ਸੀਮਾ ਦੇਵੀ ਪਤਨੀ ਮੁਕੇਸ਼ ਕੁਮਾਰ ਵਾਸੀਆਨ ਰਣਸੋਤਾ ਥਾਣਾ ਹਾਜੀਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਗੋਰਵ ਕੁਮਾਰ ਪੁੱਤਰ ਰਾਮ ਕਰਨ ਵਾਸੀ ਯੁੱਧਾ ਜੱਟਾਂ ਯਮੁਨਾ ਨਗਰ ਸਟੇਟ ਹਰਿਆਣਾ ਬਾਬਤ ਫੋਜ ਵਿੱਚ ਭਰਤੀ ਕਰਾਉਣ ਲਈ ਕੁੱਲ 15 ਲੱਖ ਰੁਪਏ ਦੀ ਠੱਗੀ ਕਰਨ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।

ਪੁਲਿਸ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਮੁਕੱਦਮਾ ਉਕਤ ਦੇ ਆਰੋਪੀਆਂਨ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ, ਸੀਮਾ ਦੇਵੀ ਪਤਨੀ ਮੁਕੇਸ਼ ਕੁਮਾਰ ਵਾਸੀਆਨ ਰਣਸੋਤਾ ਥਾਣਾ ਹਾਜੀਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 19.7.2025 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆਂ। ਆਰੋਪੀਆਨ ਨੂੰ ਪੇਸ਼ ਅਦਾਲਤ ਕਰਕੇ ਹੋਰ ਡੂੰਗਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।












