
ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ-ਦੀਪਕ ਭਾਟੀਆ। ਐਸ ਐਸ ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਕੇਸ਼ ਕੁਮਾਰ ਐਸ.ਪੀ ਡੀ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ DSP ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਹਾਜੀਪੁਰ ਦੀ ਅਗਵਾਹੀ ਹੇਠ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਐਸ.ਆਈ ਹਰਭਜਨ ਸਿੰਘ 957/ਹੁਸ਼ਿ ਵੱਲੋਂ ਬਰਬਿਆਨ ਅਮਨ ਕੁਮਾਰ S/O ਪ੍ਰੇਮ ਕੁਮਾਰ ਵਾਸੀ ਦਸਮੇਸ਼ ਕਲੋਨੀ ਹਾਜੀਪੁਰ ਥਾਣਾ ਹਾਜੀਪੁਰ ਜਿਲ੍ਹਾ ਹੁਸ਼ਿਆਰਪੁਰ, ਬਰਖਿਲਾਫ ਨਾਮਾਲੂਮ ਵਿਅਕਤੀਆਂ ਵੱਲੋਂ ਕਸਬਾ ਹਾਜੀਪੁਰ ਵਿਖੇ ਵੱਖ ਵੱਖ ਦੁਕਾਨਾ ਤੋ ਸਮਾਨ ਚੋਰੀ ਕਰਕੇ ਲੈ ਜਾਣ ਅਤੇ ਟੈਪੂ ਟਰੈਵਲ ਗੱਡੀ ਨੰਬਰੀ PB-01-A-3963 ਨੂੰ ਚੋਰੀ ਕਰਕੇ ਲੈ ਕੇ ਜਾਣ ਸਬੰਧੀ ਮੁੱਕਦਮਾ ਨੰਬਰ 57 ਮਿਤੀ 16.07.2025 ਜੁਰਮ 331(4),305 BNS ਥਾਣਾ ਹਾਜੀਪੁਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ।

ਪੁਲਿਸ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਤਫਤੀਸ਼ ਦੋਰਾਨ ਐਸ.ਆਈ ਹਰਭਜਨ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਕੈਮਰਿਆਂ ਦੀ ਮਦੱਦ ਨਾਲ ਗੱਡੀ ਦਾ ਪਿੱਛਾ ਕਰਦੇ ਹੋਏ ਜੰਮੂ ਸਟੇਟ ਤੋਂ ਬੀਤੇ ਦਿਨੀਂ ਹਾਜੀਪੁਰ ਵਿੱਚੋਂ ਚੋਰੀ ਹੋਈ ਗੱਡੀ ਟੈਂਪੂ ਟਰੈਵਲ ਅਤੇ ਇੱਕ ਆਲਟੋ ਕਾਰ ਨੰਬਰੀ JK-02-A-2132 ਜੋ ਉਕਤ ਗੱਡੀ ਨੂੰ ਗਾਇਡ ਕਰਕੇ ਲੈ ਕੇ ਗਈ ਸੀ ਨੂੰ ਅਤੇ ਜੋ ਬਾਕੀ ਦੁਕਾਨ ਤੋਂ ਚੋਰੀ ਕੀਤਾ ਸਮਾਨ ਵੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਕਥਿਤ ਆਰੋਪੀ ਜਾਫਰ ਹੁਸੈਨ ਪੁੱਤਰ ਅਬਦੁਲ ਹੁਸੈਨ ਵਾਸੀ ਕੋਟੜਾ ਪਨੈੜ ਥਾਣਾ ਧਾਰਾਲ ਜਿਲ੍ਹਾ ਰਜੋਰੀ ਸਟੇਟ ਜੰਮੂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਹੋਰ ਡੂੰਗਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਪਾਸੋ ਇਸ ਦੇ ਬਾਕੀ ਸਾਥੀਆਂ ਬਾਰੇ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ।












