Saturday, October 24, 2026
Home Hoshiarpur ਪਿੰਡ ਭੀਲੋਵਾਲ ਵਿਖੇ ਕਿਸਾਨ ਸਭਾ ਹੁਸ਼ਿਆਰਪੁਰ ਦਾ 41ਵਾਂ ਅਜਲਾਸ ਸੰਪਨ ਹੋਇਆ

ਪਿੰਡ ਭੀਲੋਵਾਲ ਵਿਖੇ ਕਿਸਾਨ ਸਭਾ ਹੁਸ਼ਿਆਰਪੁਰ ਦਾ 41ਵਾਂ ਅਜਲਾਸ ਸੰਪਨ ਹੋਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਭੀਲੋਵਾਲ ਵਿਖੇ ਹੁਸ਼ਿਆਰਪੁਰ ਤਹਿਸੀਲ ਕੁੱਲ ਹਿੰਦ ਕਿਸਾਨ ਸਭਾ ਦਾ ਅਜਲਾਸ ਸੰਪਨ ਹੋਇਆ। ਤਹਿਸੀਲ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਸੰਤੋਖ ਸਿੰਘ ਭੀਲੋਵਾਲ ਨੇ ਝੰਡਾ ਝਲਾਉਣ ਦੀ ਰਸਮ ਅਦਾ ਕੀਤੀ। ਤਹਿਸੀਲ ਕਿਸਾਨ ਸਭਾ ਦੇ ਸਕੱਤਰ ਸਾਥੀ ਇੰਦਰਪਾਲ ਸਿੰਘ ਨੇ ਡੈਲੀਗੇਟ ਅਜਲਾਸ ਦੀ ਪ੍ਰਧਾਨਗੀ ਲਈ ਸਾਥੀ ਸੰਤੋਖ ਸਿੰਘ ਭੀਲੋਵਾਲ ਦੀ ਮਨਜੂਰੀ ਲੈਣ ਤੋਂ ਬਾਅਦ  ਸਾਥੀ ਗੁਰਨੇਕ ਸਿੰਘ ਮੀਤ ਪ੍ਰਧਾਨ ਪੰਜਾਬ ਕਿਸਾਨ ਸਭਾ, ਸਾਥੀ ਦਰਸ਼ਨ ਸਿੰਘ ਮੱਟੂ ਜਿਲ੍ਹਾਂ ਸਕੱਤਰ ਕਿਸਾਨ ਸਭਾ, ਸਾਥੀ ਗੁਰਮੇਸ਼ ਸਿੰਘ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਅਤੇ ਮਹਿੰਦਰ ਸਿੰਘ ਭੀਲੋਵਾਲ ਨੂੰ ਸਟੇਜ ਉਪਰ ਆਉਣ ਲਈ ਅਪੀਲ ਕੀਤੀ।ਸੋਕ ਮੱਤਾ ਜਿਸ ਵਿੱਚ ਸੀ.ਪੀ.ਆਈ.(ਐਮ) ਮਰਹੂਮ ਸਾਬਕਾ ਜਨਰਲ ਸਕੱਤਰ ਸਾਥੀ ਸੀਤਾ ਰਾਮ ਜੇਚੁਰੀ ਅਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਥੀ ਬੀ.ਐਸ.ਅਚੁਤਾਨੰਦਨ ਸਮੇਤ ਸਾਥੀਆਂ ਨੂੰ ਜੋ ਵਿਛੋੜਾ ਦੇ ਕੇ ਗਏ ਹਨ ਪੇਸ਼ ਕੀਤਾ। ਇਕ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

Advertisements

ਅਜਲਾਸ ਦਾ ਉਦਘਾਟਨ ਕਰਦਿਆ ਸਾਥੀ ਗੁਰਨੇਕ ਸਿੰਘ ਭੱਜਲ ਨੇ 1936 ਤੋਂ ਕਿਸਾਨ ਸਭਾ ਦਾ ਇਤਹਾਸ ਦੱਸਦਿਆ ਪੰਜਾਬ ਅੰਦਰ ਖੁਸ਼ਹੈਸੀਤੀ ਟੈਕਸ ਵਿਰੁਧ ਸੰਘਰਸ਼, ਕਰਜਾ ਮੁਆਫੀ ਤੇ ਸੰਯੁਕਤ ਮੋਰਚੇ ਵਿੱਚ ਕਿਸਾਨ ਸਭਾ ਦੇ ਸਾਥੀਆਂ ਪਾਇਆ ਵਡਮੁਲਾ ਹਿੱਸਾ ਬਾਰੇ ਵਿਸਥਾਰ ਨਾਲ ਦੱਸਿਆ। ਪਿਛਲੇ ਕੰਮਾ ਅਤੇ ਸੰਘਰਸ਼ਾਂ ਸਬੰਧੀ ਰਿਪੋਰਟ ਸਾਥੀ ਇੰਦਰਪਾਲ ਸਿੰਘ ਨੇ ਰੱਖੀ। ਕੁਝ ਵਾਧਿਆ ਤੋਂ ਬਾਅਦ ਰਿਪੋਰਟ ਪਾ ਦਿੱਤੀ ਗਈ। ਸਾਥੀ ਗੁਰਮੇਸ਼ ਸਿੰਘ ਨੇ ਭਰਾਤਰੀ ਸੰਦੇਸ਼ ਦਿੱਤਾ। ਕਾ. ਦਰਸ਼ਨ ਸਿੰਘ ਮੱਟੂ ਨੇ ਆਪਣੇ ਵਿਚਾਰ ਚੱਖਣ ਤੋਂ ਬਾਅਦ ਅਗਲੀ ਚੁਣੀ ਜਾਣ ਵਾਲੀ ਕਮੇਟੀ ਦਾ ਪੈਨਲ ਪੇਸ਼ ਕੀਤਾ। ਇਸ ਸਮੇਂ ਸਾਥੀ ਸੰਤੋਖ ਸਿੰਘ ਭੀਲੋਵਾਲ ਪ੍ਰਧਾਨ, ਇੰਦਰਪਾਲ ਸਿੰਘ ਸਕੱਤਰ, ਤੀਰਥ ਸਿੰਘ ਸਤੌਰ ਖਜਾਨਚੀ। ਪ੍ਰਸਨ ਸਿੰਘ ਮੀਤ ਪ੍ਰਧਾਨ, ਸੁਖਜੋਤ ਸਿੰਘ ਸਹਾਇਕ ਸਕੱਤਰ, ਭੁਪਿੰਦਰ ਸਿੰਘ ਤਨੂਲੀ, ਮਲਕੀਤ ਸਿੰਘ ਬਸੀ, ਹਰਜਿੰਦਰ ਸਿੰਘ ਜੋਹਲਾ, ਪਰਮਜੀਤ ਤਨੂਲੀ, ਤਿੱਲ ਜਗ੍ਹਾਂ ਖਾਲੀ ਰੱਖੀਆਂ ਗਈਆਂ।

LEAVE A REPLY

Please enter your comment!
Please enter your name here