Saturday, October 24, 2026
Home Chandigarh 1993 ਫਰਜ਼ੀ ਐਨਕਾਊਂਟਰ ਮਾਮਲੇ ‘ਚ SSP, DSP ਸਮੇਤ 5 ਅਧਿਕਾਰੀਆਂ ਨੂੰ ਹੋਈ...

1993 ਫਰਜ਼ੀ ਐਨਕਾਊਂਟਰ ਮਾਮਲੇ ‘ਚ SSP, DSP ਸਮੇਤ 5 ਅਧਿਕਾਰੀਆਂ ਨੂੰ ਹੋਈ ਉਮਰਕੈਦ ਦੀ ਸਜ਼ਾ

ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਲ 1993 ਵਿਚ ਤਤਕਾਲੀ ਪੁਲਿਸ ਅਧਿਕਾਰੀਆਂ ਵਲੋਂ ਦੋ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਗਏ 5 ਨੌਜਵਾਨਾਂ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਸੁਣਾਈ ਹੈ। ਇਸ ਮਾਮਲੇ ਵਿੱਚ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ, ਡੀਐੱਸਪੀ ਦਵਿੰਦਰ ਸਿੰਘ, ਇੰਸਪੈਕਟਰ ਸੂਬਾ ਸਿੰਘ, ਗੁਲਬਰਗ ਸਿੰਗ ਅਤੇ ਰਘਵੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਘਟਨਾ ਵੇਲੇ ਭੁਪਿੰਦਰਜੀਤ ਸਿੰਘ ਡੀਐੱਸਪੀ, ਜਦਕਿ ਬਾਕੀ ਏਐਸਆਈ ਸਨ। ਇਨ੍ਹਾਂ ਦੋ ਝੂਠੇ ਮੁਕਾਬਲਿਆਂ ਵਿਚ ਪੁਲਿਸ ਦੇ ਤਿੰਨ ਐੱਸਪੀਓਜ਼ ਸਮੇਤ ਸੱਤ ਵਿਅਕਤੀਆਂ ਮਾਰੇ ਗਏ ਸਨ। ਪਰਚਾ ਦਰਜ ਕਰਨ ਵੇਲੇ ਦਸ ਪੁਲਿਸ ਕਰਮਚਾਰੀ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਪੰਜ ਦੀ ਮੌਤ ਹੋ ਚੁੱਕੀ ਹੈ।

Advertisements

ਪੀੜਤ ਪਰਿਵਾਰਾਂ ਦੇ ਵਕੀਲਾਂ ਨੇ ਦੱਸਿਆ ਕਿ ਪੁਲਿਸ ਨੇ ਤਰਨ ਤਾਰਨ ਦੇ ਪਿੰਡ ਰਾਣੀ ਵਲਾਅ ਦੇ ਤਿੰਨ ਐੱਸਪੀਓਜ਼ ਸਮੇਤ ਸੱਤ ਨੌਜਵਾਨਾਂ ਨੂੰ ਦੋ ਵੱਖ-ਵੱਖ ਮੁਕਾਬਲਿਆਂ ਵਿਚ ਮਰਿਆ ਵਿਖਾ ਕੇ ਲਾਸ਼ਾਂ ਅਣਪਛਾਤੀਆਂ ਦੱਸ ਕੇ ਖ਼ੁਦ ਹੀ ਸੰਸਕਾਰ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਰਹਾਲੀ ਪੁਲਿਸ ਨੇ 27 ਜੂਨ 1993 ਨੂੰ ਸ਼ਿੰਦਰ ਸਿੰਘ, ਦੇਸਾ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ ਅਤੇ ਦਲਜੀਤ ਸਿੰਘ ਸਾਰੇ ਵਾਸੀ ਰਾਣੀ ਵਲਾਅ (ਥਾਣਾ ਸਰਹਾਲੀ) ਨੂੰ ਉਨ੍ਹਾਂ ਦੇ ਪਿੰਡ ਤੋਂ ਚੋਰੀ ਦੇ ਦੋਸ਼ਾਂ ਤਹਿਤ ਚੁੱਕਿਆ ਸੀ।

ਇਨ੍ਹਾਂ ਵਿਚੋਂ ਐੱਸਪੀਓ ਦਲਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਤੇ ਬਾਕੀ ਚਾਰਾਂ, ਜਿਨ੍ਹਾਂ ’ਚ ਤਿੰਨ ਐੱਸਪੀਓ ਸਨ, ਨੂੰ ਪੁਲਿਸ ਮੁਕਾਬਲੇ ਵਿਚ ਮਰਿਆ ਵਿਖਾ ਦਿੱਤਾ ਗਿਆ। ਇਸ ਮੁਕਾਬਲੇ ’ਚ ਚੌਥਾ ਮ੍ਰਿਤਕ ਮੰਗਲ ਸਿੰਘ ਕਰਮੂਵਾਲਾ ਸੀ। ਇਸੇ ਤਰ੍ਹਾਂ ਵੀਰੋਵਾਲ ਦੀ ਪੁਲਿਸ ਨੇ ਹਰਵਿੰਦਰ ਸਿੰਘ ਵਾਸੀ ਕੈਥਲ (ਜਲਾਲਾਬਾਦ), ਸਰਬਜੀਤ ਸਿੰਘ ਵਾਸੀ ਹੰਸਾਵਾਲਾ ਤੇ ਸੁਖਦੇਵ ਸਿੰਘ ਵਾਸੀ ਰਾਣੀ ਵਲਾਅ ਨੂੰ ਦੂਜੇ ਮੁਕਾਬਲੇ ਵਿਚ ਮਾਰਿਆ ਗਿਆ ਸੀ।

LEAVE A REPLY

Please enter your comment!
Please enter your name here