Wednesday, October 21, 2026
Home Chandigarh ਚੰਡੀਗੜ੍ਹ ‘ਚ ਹੁਣ CCTV ਰਾਹੀਂ ਕੱਟੇ ਜਾਣਗੇ ਚਾਲਾਨ

ਚੰਡੀਗੜ੍ਹ ‘ਚ ਹੁਣ CCTV ਰਾਹੀਂ ਕੱਟੇ ਜਾਣਗੇ ਚਾਲਾਨ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ਤੇ ਤਾਇਨਾਤ ਪੁਲਿਸ ਕਰਮਚਾਰੀ ਸਿਰਫ਼ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ। ਉਨ੍ਹਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਜਾਂ ਚਲਾਨ ਜਾਰੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਉਹਨਾਂ ਆਦੇਸ਼ ਵਿੱਚ ਕਿਹਾ ਕਿ ਜੇਕਰ ਕੋਈ ਪੁਲਿਸ ਕਰਮਚਾਰੀ ਕਿਸੇ ਵਾਹਨ ਨੂੰ ਰੋਕਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਫੈਸਲਾ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਵਿਖੇ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਈ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ।

Advertisements

ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਵਿੱਚ ਹੁਣ ਤੱਕ ਕੁੱਲ 2,130 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 1,433 ਕੈਮਰੇ ਸਿੱਧੇ ਪੁਲਿਸ ਕੰਟਰੋਲ ਰੂਮ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ 40 ਪ੍ਰਮੁੱਖ ਥਾਵਾਂ ‘ਤੇ ਲਗਾਏ ਗਏ 1,015 ITMS ਕੈਮਰਿਆਂ ਵਿੱਚੋਂ 159 ਕੈਮਰੇ ਲਾਲ ਬੱਤੀਆਂ ਟੱਪਣ ਵਾਲਿਆਂ ਦੀ ਪਹਿਚਾਣ ਕਰਦੇ ਹਨ। ਟ੍ਰੈਫਿਕ ਪੁਲਿਸ ਹੁਣ ਇਨ੍ਹਾਂ ਕੈਮਰਿਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਜਾਰੀ ਕਰੇਗੀ। ਡੀਜੀਪੀ ਨੇ ਕਿਹਾ ਜੋ ਚਲਾਨ ਆਨਲਾਈਨ ਹੋ ਸਕਦੇ ਹਨ, ਉਸ ਬਾਬਤ ਕਿਸੇ ਵੀ ਬੰਦੇ ਨੂੰ ਨਹੀਂ ਰੋਕਣਾ। ਜੇਕਰ ਰੋਕਿਆ ਗਿਆ ਤਾਂ ਤਿੰਨ ਕਾਰਨਾਂ ਕਰਕੇ ਹੀ ਰੋਕਿਆ ਜਾਵੇਗਾ। ਲਾਈਸੈਂਸ,ਆਰਸੀ, ਨੰਬਰ ਪਲੇਟ।

LEAVE A REPLY

Please enter your comment!
Please enter your name here