Thursday, October 8, 2026
Home Crime ਇਟਲੀ ਤੋਂ ਪਿੰਡ ਸਲੇਮਪੁਰ ਪਹੁੰਚੀ ਸੰਦੀਪ ਸਿੰਘ ਦੀ ਲਾਸ਼, ਪੂਰੀਆ ਰਸਮਾਂ ਨਾਲ...

ਇਟਲੀ ਤੋਂ ਪਿੰਡ ਸਲੇਮਪੁਰ ਪਹੁੰਚੀ ਸੰਦੀਪ ਸਿੰਘ ਦੀ ਲਾਸ਼, ਪੂਰੀਆ ਰਸਮਾਂ ਨਾਲ ਕੀਤਾ ਸੰਸਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਪਣਾ ਚੰਗਾ ਭਵਿੱਖ ਬਣਾਉਣ ਦੀ ਆਸ ਨਾਲ ਨੌਜ਼ਵਾਨ ਵਿਦੇਸ਼ ਜਾਂਦੇ ਹਨ, ਪਰ ਕਈ ਵਾਰ ਵਿਦੇਸ਼ ਗਏ ਨੌਜ਼ਵਾਨਾਂ ਨਾਲ ਕਈ ਤਰ੍ਹਾਂ ਦੀਆਂ ਦਰਦਨਾਕ ਘਟਨਾਵਾਂ ਵਾਪਰ ਜਾਂਦੀਆ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਸੰਦੀਪ ਸਿੰਘ ਆਪਣੇ ਚੰਗੇ ਭੱਵਿਖ ਲਈ ਇਟਲੀ ਗਿਆ ਸੀ। ਜਿੱਥੇ ਕਿ ਉਸਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਜੰਗਲ ਵਿੱਚੋਂ ਮਿਲੀ। ਜਿਸ ਤੋਂ ਬਾਅਦ ਉਸਦਾ ਜੱਦੀ ਪਿੰਡ ਸਲੇਮਪੁਰ ਵਿਖੇ ਪੂਰੀਆਂ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

Advertisements

ਸੰਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਕੁਝ ਦਿਨ ਪਹਿਲਾਂ ਸੰਦੀਪ ਲਾਪਤਾ ਹੋ ਗਿਆ ਸੀ, ਪੁਲਿਸ ਨੇ ਭਾਲ ਕੀਤੀ ਅਤੇ 3 ਦਿਨ ਬਾਅਦ ਉਸਦੀ ਮ੍ਰਿਤਕ ਦੇਹ ਜੰਗਲ ਵਿੱਚੋਂ ਮਿਲੀ। ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਦੇ ਚਾਚਾ ਸਤਨਾਮ ਸਿੰਘ ਨੇ ਦੱਸਿਆ ਕਿ ਸੰਦੀਪ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ, ਇਸਦੇ ਜਾਣ ਤੋਂ ਬਾਅਦ ਇਹਨਾਂ ਦਾ ਕੋਈ ਸਹਾਰਾ ਨਹੀਂ ਰਿਹਾ। ਉਨ੍ਹਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਸੰਦੀਪ ਦੀ ਮੌਤ ਦਾ ਕਾਰਨ ਪਤਾ ਲਗਾਇਆ ਜਾਵੇ ਤੇ ਇਸਦੇ ਕਾਤਲਾ ਨੂੰ ਸਜ਼ਾ ਦਿੱਤੀ ਜਾਵੇ।

LEAVE A REPLY

Please enter your comment!
Please enter your name here