
ਜੰਮੂ-ਸ਼੍ਰੀਨਗਰ (ਦ ਸਟੈਲਰ ਨਿਊਜ਼)। ਉਤਰ ਭਾਰਤ ਵਿੱਚ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਜੰਮੂ ਵਿੱਚ ਭਾਰੀ ਮੀਂਹ ਪੈਣ ਕਾਰਨ ਡੋਡਾ ਜ਼ਿਲ੍ਹੇ ਦੇ ਭੱਦਰਵਾਹ ‘ਚ ਅਚਾਨਕ ਹੜ੍ਹ ਆਉਣ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ। ਜਿਸ ਕਾਰਨ ਰਾਸ਼ਟਰੀ ਮਾਰਗ ਅੱਜ ਸਵੇਰੇ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਯਾਤਰੀਆਂ ਨੂੰ ਸੂਚਿਤ ਕਰਦੇ ਹੋਏ ਕਿਹਾ ਹੈ ਕਿ ਜਦੋ ਤੱਕ ਮੌਸਮ ‘ਚ’ ਸੁਧਾਰ ਨਹੀ ਆ ਜਾਂਦਾ ਉਦੋ ਤੱਕ ਯਾਤਰੀ ਸਫ਼ਰ ਨਾ ਕਰਨ।

ਅਧਿਕਾਰੀਆਂ ਵੱਲੋਂ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਨੰਬਰ ਵੀ ਜਾਰੀ ਕੀਤੇ ਗਏ ਹਨ-
ਜੰਮੂ, 0191-2459048, 0191-2740550, 9419147732, 103।
- ਸ਼੍ਰੀਨਗਰ – 0194-2450022, 2485396, 18001807091, 103। ਠਛੂ ਰਾਮਬਨ: 9419993745, 1800-180-7043।
ਅਧਿਕਾਰੀਆਂ ਨੇ ਕਿਹਾ ਹੈ ਕਿ ਅਡਵਾਈਜ਼ਰੀ ਅਨੁਸਾਰ ਐਸਐਸਜੀ ਰੋਡ ਅਤੇ ਮੁਗਲ ਰੋਡ ‘ਤੇ ਅਵਾਜਾਈ ਚੱਲ ਰਹੀ ਹੈ, ਪਰ ਸਿੰਥਲ ਰੋੜ ਬੰਦ ਹੈ।










