ਸੂਬਾ ਸਰਕਾਰ ਵੱਲੋਂ ਭਲਾਈ ਸਕੀਮਾਂ ਲਈ 690.96 ਕਰੋੜ ਰੁਪਏ ਜਾਰੀ

The Stellar News Logo
ਚੰਡੀਗੜ(ਦਾ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਸੂਬਾ ਸਰਕਾਰ ਨੇ ਪੈਨਸ਼ਨਾਂ ਦੀ ਅਦਾਇਗੀ, ਫਸਲ ਦੇ ਖਰਾਬੇ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ, ਸੇਵਾ-ਮੁਕਤੀ ਦੇ ਲਾਭ ਅਤੇ ਮੈਡੀਕਲ ਬਿਲ ਅਦਾ ਕਰਨ ਸਮੇਤ ਵੱਖ-ਵੱਖ ਭਲਾਈ ਸਕੀਮਾਂ ਲਈ 690.96 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਸੁਚੱਜੇ ਵਿੱਤੀ ਪ੍ਰਬੰਧਾਂ ਰਾਹੀਂ ਭਲਾਈ ਸਕੀਮਾਂ ਲਈ ਵਸੀਲੇ ਜੁਟਾਉਣ ਦੇ ਸਪੱਸ਼ਟ ਹੁਕਮ ਦਿੱਤੇ ਤਾਂ ਕਿ ਲਾਭਪਾਤਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਇਹ ਮੰਨਣਾ ਹੈ ਕਿ ਇਨ•ਾਂ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨਕਾਲ ਦਾ ਬਹੁਤ ਖਮਿਆਜ਼ਾ ਭੁਗਤਣਾ ਪਿਆ ਜਿਸ ਕਰਕੇ ਹੁਣ ਇਨ•ਾਂ ਲੋਕਾਂ ਵੱਲ ਮਦਦ ਲਈ ਹੱਥ ਵਧਾਉਣਾ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
-ਭਲਾਈ ਸਕੀਮ ਲਾਗੂ ਕਰਨ ਵਿੱਚ ਫੰਡਾਂ ਦੀ ਘਾਟ ਨਹੀਂ ਆਉਣੀ ਚਾਹੀਦੀ-ਕੈਪਟਨ ਅਮਰਿੰਦਰ ਸਿੰਘ
ਬੁਲਾਰੇ ਨੇ ਅੱਗੇ ਦੱਸਿਆ ਕਿ 30 ਸਤੰਬਰ, 2017 ਤੱਕ ਸੇਵਾਮੁਕਤੀ ਦੇ ਲਾਭ ਲਈ 218.84 ਕਰੋੜਰੁਪਏ ਜਦਕਿ ਮੈਡੀਕਲ ਬਿਲਾਂ ਦਾ 23.19 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 100 ਕਰੋੜ ਰੁਪਏ ਜਦਕਿ ਕੌਮੀ ਸਿਹਤ ਮਿਸ਼ਨ ਅਧੀਨ 50 ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਇਸੇ ਤਰ•ਾਂ ਫਰਵਰੀ, 2018 ਲਈ ਸਮਾਜਿਕਸੁਰੱਖਿਆ ਦੀਆਂ ਵੱਖ-ਵੱਖ ਸਕੀਮਾਂ ਤਹਿਤ ਪੈਨਸ਼ਨਾਂ ਲਈ 115 ਕਰੋੜ ਰੁਪਏ ਅਤੇ ਆਸ਼ੀਰਵਾਦ ਸਕੀਮਲਈ 25 ਕਰੋੜ ਰੁਪਏ ਖਜ਼ਾਨੇ ‘ਚੋਂ ਦੇ ਦਿੱਤੇ ਗਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਫਸਲਾਂ ਦੇ ਖਰਾਬੇ ਲਈ ਦਿੱਤੀ।

 

LEAVE A REPLY

Please enter your comment!
Please enter your name here