Wednesday, October 21, 2026
Home Crime ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪੀੜਿਤ ਪਤਨੀ ਨੇ ਸਰਕਾਰ...

ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪੀੜਿਤ ਪਤਨੀ ਨੇ ਸਰਕਾਰ ਤੋਂ ਕੀਤੀ ਮੰਗ

ਤਰਨਤਾਰਨ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਦਿਨ ਪ੍ਰਤੀਦਿਨ ਨੌਜਵਾਨਾਂ ਵਿੱਚ ਨਸ਼ੇ ਦੀ ਤੋੜ ਵੱਧ ਰਹੀ ਹੈ। ਅਜਿਹਾ ਹੀ ਮਾਮਲਾ ਜੋਧਪੁਰ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਨਸ਼ੇ ਦੀ ਤੋੜ ਵਿੱਚ ਨੌਜ਼ਵਾਨ ਦੀ ਜਾਨ ਚੱਲ ਗਈ। ਪਰਿਵਾਰਿਕ ਜਾਣਕਾਰੀ ਅਨੁਸਾਰ ਮ੍ਰਿਤਕ 1 ਸਾਲ ਤੋ ਨਸ਼ੇ ਕਰ ਰਿਹਾ ਸੀ।

Advertisements

ਉਸਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਤਕਰੀਬਨ ਇਕ ਸਾਲ ਤੋਂ ਸਮੈਕ ਦਾ ਨਸ਼ਾ ਕਰਦਾ ਸੀ ਅਤੇ ਪਿਛਲੇ ਦੋ ਤਿੰਨ ਦਿਨ ਤੋਂ ਉਸ ਨੂੰ ਨਸ਼ਾ ਛੱਡਣ ਲਈ ਘਰ ਹੀ ਰੱਖਿਆ ਹੋਇਆ ਸੀ ਪਰ ਨਸ਼ੇ ਦੀ ਤੋੜ ਜਿਆਦਾ ਹੋਣ ਕਾਰਨ ਉਹ ਇਸਦੀ ਤੋੜ ਨਹੀਂ ਸਹਾਰ ਸਕਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇੰਦਰਜੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ  ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਮਾਵਾਂ ਦੇ ਪੁੱਤ ਇਸ ਨਸ਼ੇ ਦੀ ਭੇਟ ਚੜਨ ਨੂੰ ਬਚ ਸਕਣ।

LEAVE A REPLY

Please enter your comment!
Please enter your name here