
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਇੱਕ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਹੁਸ਼ਿਆਰਪੁਰ ਦੇ ਤਿੰਨ ਵਿਅਕਤੀਆਂ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਸ਼ਿਕਾਇਤਕਰਤਾ ਬਲਰਾਮ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਮਹਿਲਾਂਵਾਲੀ, ਨੀਰਜ ਸਿੱਧੂ ਪੁੱਤਰ ਕਸ਼ਮੀਰੀ ਲਾਲ ਵਾਲੀ ਪਿੰਡ ਆਨੰਦਗੜ੍ਹ, ਵਿਜੈ ਕੁਮਾਰ ਪੁੱਤਰ ਭਗਤ ਰਾਮ ਵਾਸੀ ਸ਼ੇਰਗੜ੍ਹ ਜਿਲ੍ਹਾਂ ਹੁਸ਼ਿਆਰਪੁਰ ਨੇ ਦੱਸਿਆ ਕਿ ਟਰੈਵਲ ਏਜੰਟ ਸਿਕੰਦਰ ਸਿੰਘ ਕਟੋਚ ਵਾਸੀ ਜਲੰਧਰ ਵੱਲੋਂ ਉਹਨਾਂ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਕੀਤੀ ਗਈ ਹੈ। ਸ਼ਿਕਾਇਤਕਰਤਾ ਬਲਰਾਮ ਸਿੰਘ ਨੇ ਦੱਸਿਆ ਕਿ ਉਸਨੇ ਏਜੰਟ ਨੂੰ ਨਿਊਜ਼ੀਲੈਂਡ ਦੇ ਵਰਕ ਪਰਮਿਟ ਲਈ 17,70,000 ਰੁਪਏ ਦੀ ਰਕਮ ਦਿੱਤੀ ਸੀ। ਉਹਨਾਂ ਦੱਸਿਆ ਕਿ ਜਦੋਂ ਨਿਊਜ਼ੀਲੈਂਡ ਦਾ ਕੰਮ ਨਾ ਬਣਿਆ ਤਾਂ ਉਹਨਾਂ ਨੇ ਆਪਣੀ ਫਾਇਲ ਵਾਪਿਸ ਲੈ ਲਈ ਪਰ ਜਦੋਂ ਪੈਸੇ ਵਾਪਿਸ ਮੰਗੇ ਗਏ ਤਾਂ ਏਜੰਟ ਨੇ ਉਹਨਾਂ ਨੂੰ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਫਾਈਲ ਲਗਾਈ ਨੂੰ 5 ਮਹੀਨੇ ਹੋ ਗਏ ਹਨ, ਏਜੰਟ ਨਾ ਤਾਂ ਕੋਈ ਜਾਣਕਾਰੀ ਦੇ ਰਿਹਾ, ਨਾ ਪੈਸੇ ਅਤੇ ਨਾ ਹੀ ਪਾਸਪੋਰਟ। ਉਹਨਾਂ ਦੱਸਿਆ ਕਿ ਏਜੰਟ ਸਿਕੰਦਰ ਨੇ ਉਹਨਾਂ ਨੂੰ 2,41,800 ਰੁਪਏ ਵਾਪਿਸ ਕੀਤੇ ਹਨ। ਉਹਨਾਂ ਮੰਗ ਕੀਤੀ ਹੈ ਕਿ ਉਸਦੀ ਬਾਕੀ ਦੀ ਰਕਮ ਵੀ ਵਾਪਿਸ ਕੀਤੀ ਜਾਵੇ।

ਦੂਜੇ ਮਾਮਲੇ ਵਿੱਚ ਵਿਜੈ ਕੁਮਾਰ ਨੇ ਦੱਸਿਆ ਕਿ ਉਸਨੇ ਏਜੰਟ ਸਿਕੰਦਰ ਪਾਸੋਂ ਨਿਊਜ਼ੀਲੈਂਡ ਲਈ ਫੈਮਿਲੀ ਵੀਜ਼ਾ ਅਪਲਾਈ ਕੀਤਾ ਸੀ ਅਤੇ ਇਸ ਦੇ ਲਈ ਉਸਨੇ 27,50,000 ਰੁਪਏ ਆਨਲਾਈਲ ਅਤੇ ਨਕਦੀ ਰਕਮ ਦਿੱਤੀ ਸੀ। ਉਹਨਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਨਿਊਜ਼ੀਲੈਂਡ ਦਾ ਵੀਜ਼ਾ ਨ ਲਗਿਆ ਤਾਂ ਉਹਨਾਂ ਨੇ ਪੈਸੇ ਵਾਪਿਸ ਕਰਨ ਦੀ ਗੱਲ ਕਹੀ, ਪਰ ਉਸਨੂੰ ਨੂੰ ਵੀ ਏਜੰਟ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਦੀ ਗੱਲ ਕਹੀ। ਉਹਨਾਂ ਦੱਸਿਆ ਕਿ ਬਾਰ-ਬਾਰ ਪੈਸੇ ਮੰਗਣ ਤੋਂ ਬਾਅਦ ਏਜੰਟ ਸਿਕੰਦਰ ਨੇ ਕਿਸ਼ਤਾਂ ਵਿੱਚ 6,50,000 ਰੁਪਏ ਵਾਪਸ ਕੀਤੇ ਹਨ।
ਤੀਸਰੇ ਮਾਮਲੇ ਵਿੱਚ ਨੀਰਜ ਸਿੱਧੂ ਨੇ ਦੱਸਿਆ ਕਿ ਉਸਨੇ ਕੈਨੇਡਾ ਦਾ ਫੈਮਿਲੀ ਸਮੇਤ ਵਰਕ ਪਰਮਿਟ ਲਗਾਉਣ ਲਈ 9,16,000 ਰੁਪਏ ਦਿੱਤੇ ਸਨ ਪਰ ਕਰੀਬ 6 ਮਹੀਨੇ ਬੀਤ ਜਾਣ ਦੇ ਬਾਅਦ ਵੀ ਏਜੰਟ ਵੱਲੋਂ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਉਸਨੂੰ ਵਾਰ-ਵਾਰ ਕਹਿਣ ਤੋਂ ਬਾਅਦ ਉਸਨੇ ਇੱਕ ਵਰਕ ਪਰਮਿਟ ਦੀ ਕਾਪੀ ਦਿੱਤੀ ਜੋ ਕਿ ਬਿਨ੍ਹਾਂ ਕਿਸੇ ਐਪਲੀਕੇਸ਼ਨ ਨੰਬਰ ਅਤੇ ਬਿਨ੍ਹਾ ਕਿਸੇ ਡੀਟੈਲ ਤੋਂ ਸੀ। ਜਿਸ ਵਿਚ ਸਿਰਫ ਨਾਂ ਹੀ ਲਿਖਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਸਨੇ 9,16,000 ਰੁਪਏ ਏਜੰਟ ਸਿਕੰਦਰ ਕਟੋਚ ਨੂੰ ਦਿੱਤੇ ਹਨ। ਉਹਨਾਂ ਮੰਗ ਕੀਤੀ ਹੈ ਕਿ ਆਰੋਪੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਿਸ ਦਿੱਤੇ ਜਾਣ।












