Sunday, October 11, 2026
Home Himachal ਸੁੰਦਰਨਗਰ ਵਿਖੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ, ਕਈ ਜ਼ਖਮੀ

ਸੁੰਦਰਨਗਰ ਵਿਖੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ, ਕਈ ਜ਼ਖਮੀ

ਸੁੰਦਰਨਗਰ (ਦ ਸਟੈਲਰ ਨਿਊਜ਼)। ਸੁੰਦਰਨਗਰ ਦੇ ਸਬ-ਡਿਵੀਜ਼ਨ ਦੇ ਜੰਗਮਬਾਗ ਵਿਖੇ ਬੀਤੀ ਸ਼ਾਮ ਨੂੰ ਜ਼ਮੀਨ ਖਿਸਕਣ ਕਾਰਨ ਇੱਕ ਭਿਆਨਕ ਹਾਦਸਾ ਵਾਪਰ ਗਿਆ।ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ।ਇਸ ਹਾਦਸੇ ਦੌਰਾਨ ਇੱਕੋ ਘਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਦੇ ਹੇਠਾਂ ਕਾਰ ਦਾ ਸ਼ੀਸ਼ਾ ਵੀ ਮਿਲਿਆ ਹੈ।ਮਲਬਾ ਹਟਾਉਣ ਤੋਂ ਬਾਅਦ ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ ।

Advertisements

ਪ੍ਰਸ਼ਾਸਨ ਵਲੋਂ ਬਚਾਅ ਕਾਰਜ ਲਈ ਜੇਸੀਬੀ ਤਾਇਨਾਤ ਕੀਤੀਆਂ ਗਈਆਂ ਹਨ।ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਭਾਰਤੀ , ਸੁਰੇਂਦਰ ਕੌਰ, ਕੀਰਤ, ਸ਼ਾਂਤੀ ਦੇਵੀ ਅਤੇ ਪ੍ਰਕਾਸ਼ ਚੰਦ ਸ਼ਰਮਾ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਅਤੇ ਪ੍ਰਸ਼ਾਨਸ ਨੇ ਪੀੜਿਤ ਪਰਿਵਾਰਾਂ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here