Monday, October 12, 2026
Home International ਖੱਡ ਵਿੱਚ ਡਿੱਗੀ ਬੱਸ, 15 ਲੋਕਾਂ ਦੀ ਮੌਤ, 16 ਜ਼ਖਮੀ

ਖੱਡ ਵਿੱਚ ਡਿੱਗੀ ਬੱਸ, 15 ਲੋਕਾਂ ਦੀ ਮੌਤ, 16 ਜ਼ਖਮੀ

ਸ੍ਰੀਲੰਕਾ (ਦ ਸਟੈਲਰ ਨਿਊਜ਼)। ਸ੍ਰੀਲੰਕਾ ਦੇ ਉਵਾ ਪ੍ਰਾਂਤ ਵਿਖੇ ਏਲਾ-ਵੇਲਾਵਾਯਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸੜਕ ਤੋਂ ਇੱਕ ਬੱਸ ਡੂੰਘੀ ਖੱਡ ਵਿੱਚ ਪਲਟ ਗਈ। ਜਾਣਕਾਰੀ ਮੁਤਾਬਕ ਇਹ ਬੱਸ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਮਨੋਰੰਜਨ ਯਾਤਰਾ ਤੋ ਵਾਪਸ ਲੈ ਕੇ ਆ ਰਹੀ ਸੀ ਅਤੇ ਅਚਾਨਕ ਬੱਸ ਸੜਕ ਤੋਂ ਪਲਟ ਕੇ ਡੂੰਘੀ ਖੱਡ ਵਿੱਚ ਡਿੱਗ ਗਈ।

Advertisements

ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ 15 ਸਵਾਰੀਆਂ ਦੀ ਮੌਤ ਹੋ ਗਈ ਹੈ ਅਤੇ 16 ਲੋਕ ਜ਼ਖਮੀ ਹਨ। ਇਨ੍ਹਾਂ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੌਰਾਨ ਪੁਲਿਸ,ਫੌਜ, ਹਵਾਈ ਸੈਨਾ ਅਤੇ ਫਾਇਰ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚਕੇ ਬਚਾਵ ਕਾਰਜ ਸ਼ੁਰੂ ਕੀਤਾ।

LEAVE A REPLY

Please enter your comment!
Please enter your name here