Monday, October 12, 2026
Home Latest AC ‘ਚ ਅੱੱਗ ਲਗੱਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ...

AC ‘ਚ ਅੱੱਗ ਲਗੱਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, ਇਕ ਜ਼ਖਮੀ

ਫਰੀਦਾਬਾਦ (ਦ ਸਟੈਲਰ ਨਿਊਜ਼)। ਦਿੱਲੀ ਵਿੱਚ ਲੱਗਦੇ ਸਮਾਰਟ ਸਿਟੀ ਫਰੀਦਾਬਾਦ ਦੇ ਗ੍ਰੀਨ ਫੀਲਡ ਵਿੱਚ ਸਥਿਤ ਇੱਕ ਬਹੁ-ਮੰਜ਼ਿਲਾ ਇਮਾਰਤ ਨੰਬਰ 787 ਵਿੱਚ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਇੱਕ ਦੁਖਦਾਈ ਘਟਨਾ ਵਾਪਰੀ।
ਜਾਣਕਾਰੀ ਅਨੁਸਾਰ, ਇਮਾਰਤ ਦੀ ਪਹਿਲੀ ਮੰਜ਼ਿਲ ਤੇ ਇਕ ਫਲੈਟ ਵਿੱਚ ਏੇਸੀ ਨੂੰ ਅੱਗ ਲੱਗਣ ਕਾਰਨ, ਦੂਜੀ ਮੰਜ਼ਿਲ ਦਾ ਫਲੈਟ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਦੂਜੀ ਮੰਜ਼ਿਲ ‘ਤੇ ਫਲੈਟ ਵਿੱਚ ਰਹਿਣ ਵਾਲੇ ਇੱਕ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

Advertisements

ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ ਵਿੱਚ 3 ਵਿਆਕਤੀਆ ਦੀ ਜਾਨ ਚੱਲ ਗਈ, ਜਿਸ ਵਿੱਚ ਪਤੀ, ਪਤਨੀ ਅਤੇ ਉਹਨਾਂ ਦੀ ਬੇਟੀ ਸ਼ਾਮਲ ਸੀ।ਉਹਨਾਂ ਦੇ ਬੇਟੇ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਰ ਉਚਾਈ ਤੋਂ ਛਾਲ ਮਾਰਨ ਕਾਰਨ ਉਸਦੀ ਲੱਤ ‘ਤੇ ਸੱਟ ਲੱਗ ਗਈ।
ਮ੍ਰਿਤਕਾਂ ਦੀ ਪਛਾਣ ਸਚਿਨ ਕਪੂਰ, ਉਸਦੀ ਪਤਨੀ ਰਿੰਕੂ ਅਤੇ ਧੀ ਸੁਜਾਨ ਵਜੋਂ ਹੋਈ ਹੈ। ਪੁੱਤਰ ਆਰੀਅਨ ਜ਼ਖਮੀ ਹੈ। ਸੂਰਜਕੁੰਡ ਥਾਣੇ ਦੀ ਪੁਲਿਸ ਜਾਂਚ ਕਰ ਰਹੀ ਹੈ।ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਅਤੇ ਜ਼ਖਮੀ ਲੜਕੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

LEAVE A REPLY

Please enter your comment!
Please enter your name here