
ਲੁਧਿਆਣਾ(ਦ ਸਟੈਲਰ ਨਿਊਜ਼)। ਲੁਧਿਆਣੇ ਦੇ ਨੈਸ਼ਨਲ ਹਾਈਵੇਅ ਤੇ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇੱਕ ਆਟੋ ਚਾਲਕ ਨੇ ਆਪਣੇ ਕੁਝ ਸਾਥੀਆਂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੀੜਤ ਮਹਿਲਾ ਨੇ ਦੱਸਿਆ ਉਹ ਆਟੋ ਵਿੱਚ ਬੈਠ ਕੇ ਫਿਲੌਰ ਵੱਲ ਜਾ ਰਹੀ ਸੀ ਅਤੇ ਆਟੋ ਵਿੱਚ ਚਾਲਕ ਤੋਂ ਇਲਾਵਾ 3 ਨੌਜਵਾਨ ਬੈਠੇ ਸੀ। ਰਸਤੇ ਵਿੱਚ ਇੱਕ ਲੜਕਾ ਬਾਥਰੂਮ ਜਾਣ ਲਈ ਆਟੋ ਨੂੰ ਰੁਕਵਾਇਆ ਅਤੇ ਵਾਪਸ ਆਉਣ ਤੇ ਮਹਿਲਾ ਨੂੰ ਵਿਚਕਾਰ ਵਾਲੀ ਸੀਟ ਤੇ ਬਿਠਾ ਦਿੱਤਾ।

ਜਾਣਕਾਰੀ ਮੁਤਾਬਕ ਥੋੜੀ ਦੇਰ ਬਾਅਦ ਤਿੰਨਾਂ ਲੁਟੇਰਿਆਂ ਨੇ ਤੇਜ਼ ਹਥਿਆਰ ਕੱਢ ਕੇ ਔਰਤ ਨੂੰ ਚੁੰਨੀ ਨਾਲ ਬੰਨਣ ਦੀ ਕੋਸ਼ਿਸ ਕੀਤੀ ਤਾਂ ਮਹਿਲਾ ਮਦਦ ਮੰਗਣ ਲਈ ਆਟੋ ਦੇ ਬਾਹਰ ਲਟਕ ਗਈ । ਪਰ ਕੁਝ ਦੂਰੀ ਤੋਂ ਬਾਅਦ ਤੇਜ਼ ਰਫਤਾਰ ਕਾਰਨ ਆਟੋ ਪਲਟ ਗਿਆ, ਜਿਸ ਕਾਰਨ 2 ਲੁਟੇਰੇ ਜ਼ਖਮੀ ਹੋ ਗਏ ਪਰ ਤੀਜਾ ਲੁਟੇਰਾ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਮਹਿਲਾ ਵੀ ਜ਼ਖਮੀ ਹੋ ਗਈ ਹੈ। ਪੁਲਿਸ ਨੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।












