Saturday, October 3, 2026
Home International ਕੈਨੇਡਾ ‘ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਕੈਨੇਡਾ ‘ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਕੈਨੇਡਾ (ਦ ਸਟੈਲਰ ਨਿਊਜ਼)। ਕੈਨੇਡਾ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਕੁਝ ਸਮੇਂ ਪਹਿਲਾਂ ਗਏ ਮਾਛੀਵਾੜਾ ਦੇ ਨੌਜਵਾਨ ਰਮਨਦੀਪ ਸਿੰਘ ਗਿੱਲ, ਜਿਸ ਦੀ ਉਮਰ 40 ਸਾਲ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

Advertisements

ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ, ਜਿਥੇ ਉਸਦਾ ਆਪਣਾ ਕੰਮਕਾਰ ਸੀ। ਬੀਤੀ 12 ਸਤੰਬਰ ਨੂੰ ਉਸ ਨੂੰ ਛਾਤੀ ਵਿਚ ਅਚਾਨਕ ਦਰਦ ਹੋਇਆ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੇ ਦਿਲ ਦਾ ਆਪ੍ਰੇਸ਼ਨ ਕਰ ਦਿੱਤਾ ਪਰ ਇਲਾਜ ਦੌਰਾਨ ਹੀ 2 ਦਿਨ ਬਾਅਦ ਉਸ ਨੂੰ ਫਿਰ ਛਾਤੀ ਵਿਚ ਸਮੱਸਿਆ ਆਈ ਅਤੇ ਦੁਬਾਰਾ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਰਮਨਦੀਪ ਸਿੰਘ ਗਿੱਲ ਆਪਣੇ ਪਿਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ ਹੈ।

LEAVE A REPLY

Please enter your comment!
Please enter your name here