
ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਜਿੱਥੇ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਉਦੈ ਭਾਨ ਸਿੰਘ ਨੂੰ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਆਰੋਪਾਂ ‘ਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇਹ ਕਾਰਵਾਈ ਕਾਲਜ ਦੀ ਇੰਟਰਨਲ ਕੰਪਲੇਨਟ ਕਮੇਟੀ ਦੀ ਜਾਂਚ ਰਿਪੋਰਟ ਦੇ ਬਾਅਦ ਕੀਤੀ ਗਈ। ਵਿਦਿਆਰਥਣਾਂ ਨੇ ਆਰੋਪ ਲਾਇਆ ਕਿ ਉਦੈ ਭਾਨ ਸਿੰਘ ਨੇ ਸੋਸ਼ਲ ਮੀਡੀਆ ਅਤੇ ਵਟਸਐਪ ਰਾਹੀਂ ਉਨ੍ਹਾਂ ਨੂੰ ਅਪੱਤੀਜਨਕ ਸੁਨੇਹੇ ਭੇਜੇ ਅਤੇ ਵਿਦਿਆਰਥਣਾਂ ਦੀ ਨਿੱਜੀ ਜੀਵਨ ਵਿੱਚ ਦਖਲ ਦਿੱਤਾ ਹੈ। ਕਈ ਵਾਰੀ ਵਿਅਕਤੀਗਤ ਤੌਰ ‘ਤੇ ਮਿਲਣ ਲਈ ਦਬਾਅ ਬਣਾਉਂਦਾ ਸੀ। ਕੁਝ ਵਿਦਿਆਰਥਣਾਂ ਨੇ ਦੱਸਿਆ ਕਿ ਪ੍ਰੋਫੈਸਰ ਨੇ ਐਨਐੱਸਐੱਸ ਗਤੀਵਿਧੀਆਂ ਦਾ ਬਹਾਨਾ ਬਣਾਕੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਗਲਤ ਵਰਤੋਂ ਕੀਤੀ।

ਦੂਜੇ ਪਾਸੇ ਕਾਲਜ ਪ੍ਰਬੰਧਨ ਨੇ ਦੱਸਿਆ ਕਿ ਇਹ ਕਾਰਵਾਈ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਕੀਤੀ ਗਈ ਹੈ। ਕਾਲਜ ਪ੍ਰਬੰਧਨ ਨੇ ਦੱਸਿਆ ਕਿ ਉਦੈ ਭਾਨ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਜਿਸ ਕਾਰਨ ਉਸਨੂੰ ਅਧਿਆਪਕ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।












