Sunday, October 11, 2026
Home Crime ਭਾਜਪਾ ਆਗੂ ਦਾ ਪੁੱਤਰ ਹੀ ਨਿਕਲਿਆ ਜਬਰ ਜਨਾਹ ਪੀੜਤਾ ਦਾ ਪਿਤਾ, ਡੀ.ਐਨ.ਏ....

ਭਾਜਪਾ ਆਗੂ ਦਾ ਪੁੱਤਰ ਹੀ ਨਿਕਲਿਆ ਜਬਰ ਜਨਾਹ ਪੀੜਤਾ ਦਾ ਪਿਤਾ, ਡੀ.ਐਨ.ਏ. ਟੈਸਟ ’ਚ ਹੋਇਆ ਖੁਲਾਸਾ

ਕਰਨਾਟਕ (ਦ ਸਟੈਲਰ ਨਿਊਜ਼)। ਕਰਨਾਟਕ ਪੁਲਿਸ ਨੇ ਕਿਹਾ ਕਿ ਡੀ.ਐਨ.ਏ. ਟੈਸਟ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਨੇਤਾ ਅਤੇ ਪੁਤੂਰ ਨਗਰ ਕੌਂਸਲ ਦੇ ਮੈਂਬਰ ਪੀ.ਜੀ. ਜਗਨਿਵਾਸ ਰਾਓ ਦਾ ਬੇਟਾ ਕ੍ਰਿਸ਼ਨਾ ਜੇ. ਰਾਓ ਹੀ ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਦੀ ਇਕ ਪੀੜਤਾ ਦੇ ਬੱਚੇ ਦਾ ਪਿਤਾ ਹੈ। ਇਸ ਮਾਮਲੇ ਵਿਚ ਦੋਸ਼ ਲਗਾਏ ਗਏ ਹਨ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ ਕ੍ਰਿਸ਼ਨਾ ਰਾਓ ਨੇ ਇਕ ਸਾਬਕਾ ਸਹਿਪਾਠੀ ਨਾਲ ਵਿਆਹ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਉਸ ਨਾਲ ਜਿਨਸੀ ਸੋਸ਼ਣ ਕੀਤਾ ਸੀ। ਔਰਤ ਨੇ ਇਸ ਸਾਲ 28 ਜੂਨ ਨੂੰ ਜਨਮ ਦਿਤਾ ਸੀ।

Advertisements

ਜਾਂਚਕਰਤਾਵਾਂ ਨੇ ਕਿਹਾ ਕਿ ਜਦੋਂ ਕੇਸ ਮੁਕੱਦਮੇ ਵਿਚ ਜਾਂਦਾ ਹੈ ਤਾਂ ਡੀ.ਐਨ.ਏ. ਦੀ ਪੁਸ਼ਟੀ ਮਹੱਤਵਪੂਰਣ ਸਬੂਤ ਵਜੋਂ ਕੰਮ ਕਰੇਗੀ। ਰਾਓ ਨੂੰ ਵਿਆਹ ਦੇ ਝੂਠੇ ਵਾਅਦੇ ਦੇ ਤਹਿਤ ਵਾਰ-ਵਾਰ ਜਬਰ ਜਨਾਹ ਅਤੇ ਜਿਨਸੀ ਸੰਬੰਧਾਂ ਨਾਲ ਸਬੰਧਤ ਭਾਰਤੀ ਨਿਆਯ ਸੰਹਿਤਾ ਦੀਆਂ ਧਾਰਾਵਾਂ ਤਹਿਤ 5 ਜੁਲਾਈ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਉਸ ਦੇ ਪਿਤਾ ਨੂੰ ਵੀ ਪੁਲਿਸ ਤੋਂ ਬਚਣ ਵਿਚ ਕਥਿਤ ਤੌਰ ਉਤੇ ਮਦਦ ਕਰਨ ਦੇ ਦੋਸ਼ ਵਿਚ ਗਿ੍ਫ਼ਰਤਾਰ ਕੀਤਾ ਗਿਆ ਸੀ। ਕਰਨਾਟਕ ਹਾਈ ਕੋਰਟ ਨੇ 3 ਸਤੰਬਰ ਨੂੰ ਕ੍ਰਿਸ਼ਨਾ ਰਾਓ ਨੂੰ ਜ਼ਮਾਨਤ ਦੇ ਦਿਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਰਿਸ਼ਤਾ ‘ਸਹਿਮਤੀ ਨਾਲ ਜਾਪਦਾ ਹੈ’, ਜਦਕਿ ਦੋਸ਼ਾਂ ਦੀ ਮੁਕੱਦਮੇ ਵਿਚ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਚਾਰਜਸ਼ੀਟ ਦਾਇਰ ਕਰ ਲਈ ਹੈ। ਸ਼ਿਕਾਇਤ ਮੁਤਾਬਕ ਰਾਓ ਅਤੇ ਔਰਤ ਸਕੂਲ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ।

ਉਸ ਨੇ ਦੋਸ਼ ਲਾਇਆ ਕਿ ਉਸ ਨੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ 2024 ਦੇ ਅਖੀਰ ਵਿਚ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ। ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਦੇ ਪਰਿਵਾਰ ਨੇ ਪਹਿਲਾਂ ਵਿਆਹ ਲਈ ਸਹਿਮਤੀ ਦਿੱਤੀ ਪਰ ਬਾਅਦ ਵਿਚ ਇਨਕਾਰ ਕਰ ਦਿਤਾ, ਜਿਸ ਕਾਰਨ ਉਸ ਦੇ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ।

LEAVE A REPLY

Please enter your comment!
Please enter your name here