
ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਆਈ ਐੱਸ ਐੱਸ ਐੱਫ ਜੂਨੀਅਰ ਵਿਸ਼ਵ ਕੱਪ ਵਿੱਚ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ-ਪੁਜੀਸ਼ਨਜ਼ ਮੁਕਾਬਲੇ ’ਚ ਅਨੁਸ਼ਕਾ ਠਾਕੁਰ ਨੇ ਪਹਿਲਾ ਸਥਾਨ ਹਾਸਲ ਕਰਕੇ ਦੂਜਾ ਸੋਨੇ ਤਗ਼ਮਾ ਜਿੱਤਿਆ ਹੈ। ਦੂਜੇ ਪਾਸੇ ਇਸੇ ਈਵੈਂਟ ਦੇ ਪੁਰਸ਼ਾਂ ਦੇ ਮੁਕਾਬਲੇ ’ਚਐਂਡਰੀਅਨ ਕਰਮਾਕਰ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।

ਜਾਣਕਾਰੀ ਮੁਤਾਬਕ ਇਸ ਨਾਲ ਟੂਰਨਾਮੈਂਟ ’ਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ 13 ਹੋ ਗਈ ਹੈ, ਜਿਸ ’ਚ ਚਾਰ ਸੋਨ, ਛੇ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ।












