Saturday, October 17, 2026
Home Latest ਕੋਮਲਪ੍ਰੀਤ ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਕੀਤੀ ਹਾਸਲ

ਕੋਮਲਪ੍ਰੀਤ ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਕੀਤੀ ਹਾਸਲ

ਬਰਨਾਲਾ (ਦ ਸਟੈਲਰ ਨਿਊਜ਼)। ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ  ਮਿਹਨਤ ਅਤੇ ਕਾਮਯਾਬੀ ਨਾਲ ਝੰਡੇ ਗੱਡੇ ਹਨ, ਪੰਜਾਬੀ ਵਿਦਿਆਰਥੀਆਂ ਨੇ ਵਿੱਦਿਆ ਵਿੱਚ ਵੀ ਨਾਮ ਚਮਕਾਇਆ ਹੈ। ਇਟਲੀ ਵਿੱਚ ਵੀ ਪੰਜਾਬੀ ਬੱਚੇ ਜਿਸ ਤਰਾਂ ਚੰਗੇ ਅੰਕ ਪ੍ਰਾਪਤ ਕਰਕੇ ਵਿੱਦਿਅਕ ਖੇਤਰ ਵਿੱਚ ਰਿਕਾਰਡ ਪ੍ਰਾਪਤ ਕਰ ਰਹੇ ਹਨ, ਉਸ ਤੋਂ ਗੋਰੇ ਵੀ ਹੈਰਾਨ ਹਨ।  ਅਜਿਹਾ ਹੀ ਇੱਕ ਝੰਡਾ ਗੱਡਿਆ ਹੈ, ਬਰਨਾਲਾ ਜ਼ਿਲੇ ਨਾਲ ਸੰਬੰਧਿਤ ਪੰਜਾਬ ਦੀ ਧੀ ਕੋਮਲਪ੍ਰੀਤ ਕੌਰ ਖਹਿਰਾ ਨੇ, ਜਿਸ ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਹਾਸਲ ਕੀਤੀ ਹੈ।

Advertisements

ਜਾਣਕਾਰੀ ਸਾਂਝੀ ਕਰਦੇ ਹੋਏ ਲੜਕੀ ਦੇ ਚਾਚਾ ਭੁਪਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੀ ਧੀ ਕੋਮਲਪ੍ਰੀਤ ਕੌਰ ਖਹਿਰਾ 22 ਸਾਲ, ਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਹਾਸਲ ਕਰਕੇ ਪਿੰਡ ਸੰਘੇੜਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਓਹਨਾਂ ਦੱਸਿਆ ਕਿ ਉਸ ਦਾ ਭਰਾ ਰਾਜਵਿੰਦਰ ਸਿੰਘ ਮਾਨਤੋਵਾ ਜ਼ਿਲ੍ਹੇ ਵਿੱਚ ਲੱਗਭਗ 25 ਸਾਲ ਤੋਂ ਰਹਿ ਰਿਹਾ ਹੈ ਅਤੇ ਬੇਟੀ ਦਾ ਜਨਮ ਇਟਲੀ ਵਿੱਚ ਹੋਣ ਕਰਕੇ ਮੁੱਢਲੀ ਪੜਾਈ ਉਥੇ ਹੀ ਹੋਈ ਹੈ।

ਇਸ ਮੌਕੇ ਮਾਤਾ-ਪਿਤਾ ਵੱਲੋਂ ਆਪਣੀ ਲਾਡਲੀ ਧੀ ਦੀ ਵੱਡੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਖੁਸ਼ੀ ਜਾਹਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਚਪਨ ਤੋਂ ਹੀ ਉਹਨਾਂ ਦੀ ਬੇਟੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ, ਉਸ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਟਲੀ ਵਿੱਚ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ । ਕੋਮਲਪ੍ਰੀਤ ਅਤੇ ਪਰਿਵਾਰ ਨੂੰ ਇਟਾਲੀਅਨ,ਪੰਜਾਬੀ ਭਾਈਚਾਰਾ,ਰਿਸ਼ਤੇਦਾਰ ਸਕੇ ਸਬੰਧੀ,ਰਾਜਨੀਤਿਕ  ਅਤੇ ਧਾਰਮਿਕ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here